21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਘਰੇਲੂ ਕਲੇਸ਼ 'ਚ ਪਤੀ-ਪਤਨੀ ਨੇ ਨਿਗਲਿਆ ਜ਼ਹਿਰ

Ad Position 21
No active advertisement
ਅਜੀਤ ਡੈਸਕ 27-02-2026
ਡੱਬਵਾਲੀ, 26 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਚੌਟਾਲਾ ਦੀ ਜਵਾਹਰ ਕਾਲੋਨੀ ਸਥਿਤ ਇਕ ਖੇਤ ਦੀ ਢਾਣੀ ਵਿਚ ਘਰੇਲੂ ਕਲੇਸ਼ ਨੇ ਇਕ ਗਰੀਬ ਪਰਿਵਾਰ ਨੂੰ ਉਜਾੜ ਦਿੱਤਾ | ਜਿਸ ਵਿਚ 35 ਸਾਲਾ ਵਿਅਕਤੀ ਸੁਭਾਸ਼ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸਦੀ ਪਤਨੀ ਸੁਨੀਤਾ ਗੰਭੀਰ ਹਾਲਤ ਵਿਚ ਹਨੂੰਮਾਨਗੜ੍ਹ ਦੇ ਹਸਪਤਾਲ ਵਿਚ ਜ਼ੇਰੇ-ਇਲਾਜ ਹੈ | ਪੁਲਿਸ ਨੇ ਮਿ੍ਤਕ ਦੀ ਲਾਸ਼ ਲੋੜੀਂਦੀ ਕਾਰਵਾਈ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ | ਜਾਣਕਾਰੀ ਮੁਤਾਬਿਕ ਮਿ੍ਤਕ ਸੁਭਾਸ਼, ਕਿਸਾਨ ਚੁੰਨੀ ਰਾਮ ਦੇ ਖੇਤ ਵਿਚ ਹਿੱਸੇ 'ਤੇ ਖੇਤੀ ਕਰਦਾ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਪਰਿਵਾਰ ਸਮੇਤ ਇਸ ਢਾਣੀ ਵਿਚ ਰਹਿ ਰਿਹਾ ਸੀ | ਪਰਿਵਾਰ ਵਿਚ ਚਾਰ ਪੁੱਤਰ ਅਤੇ ਇਕ ਧੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਡਾ ਬੱਚਾ 12 ਸਾਲ ਦਾ ਹੈ | ਦੱਸਿਆ ਜਾਂਦਾ ਹੈ ਕਿ ਘਟਨਾ ਤੋਂ ਪਹਿਲਾਂ ਬੀਤੀ ਰਾਤ ਸੁਭਾਸ਼ ਵਲੋਂ ਬੱਚਿਆਂ ਅਤੇ ਪਤਨੀ ਨਾਲ ਮਾਰਕੁੱਟ ਕੀਤੀ ਗਈ | ਦੋ ਛੋਟੇ ਬੱਚਿਆਂ ਨੂੰ ਮੁਢਲੀ ਡਾਕਟਰੀ ਮਦਦ ਦਿੱਤੀ ਗਈ | ਹਾਲਤ ਵਿਗੜਣ 'ਤੇ 12 ਸਾਲਾ ਪੁੱਤਰ ਨੇ ਨੇੜਲੇ ਕਿਸਾਨ ਰੋਹਤਾਸ਼ ਦੇ ਘਰ ਜਾ ਕੇ ਸੂਚਨਾ ਦਿੱਤੀ | ਰੋਹਤਾਸ਼ ਨੇ ਖੇਤ ਮਾਲਕ ਅਤੇ ਡਾਇਲ 112 ਨੂੰ ਜਾਣਕਾਰੀ ਦਿੱਤੀ | ਖੇਤ ਮਾਲਕ ਦਾ ਪੁੱਤਰ ਮੌਕੇ 'ਤੇ ਪੁੱਜਿਆ ਤਾਂ ਸੁਭਾਸ਼ ਦੀ ਮੌਤ ਹੋ ਚੁੱਕੀ ਸੀ, ਜਦਕਿ ਸੁਨੀਤਾ ਦੀ ਨਬਜ਼ ਚੱਲ ਰਹੀ ਸੀ | ਉਸ ਨੂੰ ਤੁਰੰਤ ਸੰਗਰੀਆ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਹਨੂੰਮਾਨਗੜ੍ਹ ਰੈਫਰ ਕਰ ਦਿੱਤਾ ਗਿਆ | ਸੂਚਨਾ ਮਿਲਣ 'ਤੇ ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ, ਚੌਟਾਲਾ ਚੌਕੀ ਦੇ ਮੁਖੀ ਸੱਤਪਾਲ ਤੇ ਡਾਇਲ 112 ਦੀ ਟੀਮ ਮੌਕੇ 'ਤੇ ਪੁੱਜੀ | ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਮਿ੍ਤਕ ਦੇ ਪਿਤਾ ਕਿ੍ਸ਼ਨ ਦੇ ਬਿਆਨ 'ਤੇ ਇਤਫਾਕੀਆ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੁਭਾਸ਼ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਇਸੇ ਤਹਿਤ ਘਟਨਾ ਤੋਂ ਪਹਿਲਾਂ ਉਸਨੇ ਬੱਚਿਆਂ ਅਤੇ ਪਤਨੀ ਦੀ ਮਾਰ-ਕੁੱਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਗਸ਼ਤ ਦੌਰਾਨ ਮਿਲੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਮਾਲਕ ਨੂੰ ਵਾਪਸ ਕੀਤੀ ਅਗਲੀ ਖ਼ਬਰ 150 ਲੀਟਰ ਲਾਹਣ ਸਮੇਤ ਇਕ ਕਾਬੂ
Ad Position 24