ਦੋਦਾ, 26 ਫ਼ਰਵਰੀ (ਰਵੀਪਾਲ)-ਆਮ ਆਦਮੀ ਪਾਰਟੀ ਵਲੋਂ ਪੰਜਾਬ 'ਚ ਵਿੰਗ ਦੀਆਂ ਨਿਯੁਕਤੀਆਂ ਅਨੁਸਾਰ ਜਗਮੀਤ ਸਿੰਘ ਵਾਸੀ ਦੋਦਾ ਨੂੰ ਬੀ.ਸੀ. ਵਿੰਗ ਹਲਕਾ ਗਿੱਦੜਬਾਹਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਸ ਸਮੇਂ ਜਗਮੀਤ ਸਿੰਘ ਦੋਦਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ, ਮਨੀਸ਼ ਸਿਸੋਦੀਆ, ਹਰਦੀਪ ਸਿੰਘ ਡਿੰਪੀ ਢਿੱਲੋਂ ਵਿਧਾਇਕ ਗਿੱਦੜਬਾਹਾ ਅਤੇ ਅੰਗਰੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਮੂਹ ਸਾਥੀਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਜਗਮੀਤ ਸਿੰਘ ਦੋਦਾ ਨੂੰ ਵਧਾਈ ਦਿੱਤੀ |