ਰੁਪਾਣਾ, 26 ਫ਼ਰਵਰੀ (ਜਗਜੀਤ ਸਿੰਘ)- ਸ਼ਹੀਦ ਦੀਪ ਸਿੰਘ ਸਿੱਧੂ ਸਪੋਰਟਸ ਅਤੇ ਵੈੱਲਫ਼ੇਅਰ ਕਲੱਬ ਉਦੇਕਰਨ ਵਲੋਂ ਚਾਰ ਰੋਜ਼ਾ ਫ਼ੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ 40 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਫ਼ੁੱਟਬਾਲ ਖਿਡਾਰੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ | ਵਿਚ ਮੌਕੇ ਰੁਪਾਣਾ, ਸੋਥਾ, ਫੂਲੇਵਾਲਾ, ਤਾਮਕੋਟ, ਸੰਗੂਧੌਣ, ਭੰਗਚੜ੍ਹੀ ਆਦਿ ਪਿੰਡਾਂ ਦੇ ਖਿਡਾਰੀਆਂ ਨੇ ਭਾਗ ਲਿਆ | ਕਲੱਬ ਵਲੋਂ ਸਾਰੇ ਸੀਨੀਅਰ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿੱਖਿਆ ਵਿਭਾਗ ਦੇ ਸੇਵਾ ਮੁਕਤ ਸੀਨੀਅਰ ਉਚ ਅਧਿਕਾਰੀ ਸ਼ਮਸ਼ੇਰ ਸਿੰਘ ਬਰਾੜ ਨੇ ਕਲੱਬ ਮੈਂਬਰਾਂ ਤੇ ਸੀਨੀਅਰ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸੀਨੀਅਰ ਖਿਡਾਰੀਆਂ ਨੂੰ ਖੇਡ ਮੈਦਾਨ ਨਾਲ ਜੁੜੇ ਰਹਿਣ ਦਾ ਹੌਂਸਲਾ ਬਣਿਆ ਰਹਿੰਦਾ ਹੈ ਅਤੇ ਨਵੇਂ ਖਿਡਾਰੀਆਂ ਨੂੰ ਵੀ ਖੇਡਾਂ ਵਿਚ ਖੇਡਣ ਦਾ ਉਤਸ਼ਾਹ ਪੈਦਾ ਹੁੰਦਾ ਹੈ | ਇਸ ਮੌਕੇ ਮਹਿਮਾ ਸਿੰਘ ਬਰਾੜ, ਹਰਜਿੰਦਰ ਸਿੰਘ ਖਹਿਰਾ, ਰਾਜਾ ਕੈਨੇਡਾ, ਬਾਜ ਸਿੰਘ ਭੰਗਚੜ੍ਹੀ, ਰੇਸ਼ਮ ਸਿੰਘ ਭੰਗਚੜ੍ਹੀ, ਰਿੰਕੂ, ਕਰਨੀ ਫੂਲੇਵਾਲਾ, ਕਰਮਾ, ਲਖਵੀਰ ਸਿੰਘ, ਗੁਰਮੀਤ ਦੂਹੇਵਾਲਾ, ਅਮਨਾ ਉਦੇਕਰਨ ਆਦਿ ਪਿੰਡਾਂ ਦੇ ਖਿਡਾਰੀ ਹਾਜ਼ਰ ਸਨ |