23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਾਤਾ ਜਰਨੈਲ ਕੌਰ ਕਾਲਜ ਨੂੰ ਨਵਾਂ ਕੋਰਸ ਬੀ-ਫਾਰਮੇਸੀ ਸ਼ੁਰੂ ਕਰਨ ਦੀ ਮਿਲੀ ਮਾਨਤਾ

Ad Position 21
No active advertisement
ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਸ੍ਰੀ ਮੁਕਤਸਰ ਸਾਹਿਬ ਵਲੋਂ ਦੇਸ਼ ਭਗਤ ਗਰੁੱਪ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਤੇ ਪ੍ਰੋਫ਼ੈਸਰ ਚਾਂਸਲਰ ਡਾ. ਤੇਜਿੰਦਰ ਕੌਰ ਦੀ ਸਰਪ੍ਰਸਤੀ ਹੇਠ ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਸ੍ਰੀ ਮੁਕਤਸਰ ਸਾਹਿਬ ਦੇ ਪਿ੍ੰਸੀਪਲ, ਸੁਪਰਡੈਂਟ ਤੇ ਸਟਾਫ਼ ਦੀ ਮਿਹਨਤ ਨੇ ਸਫ਼ਲਤਾ ਦੇ ਰਾਹ 'ਤੇ ਨਵਾਂ ਇਤਿਹਾਸ ਰਚਿਆ | ਚਾਂਸਲਰ ਡਾਕਟਰ ਜੋਰਾ ਸਿੰਘ ਨੇ ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਸ੍ਰੀ ਮੁਕਤਸਰ ਸਾਹਿਬ ਨੂੰ ਨਵੇਂ ਕੋਰਸ ਬੀ-ਫਾਰਮੇਸੀ ਦੀ ਮਾਨਤਾ ਮਿਲਣ 'ਤੇ ਪਿ੍ੰਸੀਪਲ, ਉਸ ਦੀ ਟੀਮ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਡਾ. ਜੋਰਾ ਸਿੰਘ ਨੇ ਦੱਸਿਆ ਕਿ ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਸ੍ਰੀ ਮੁਕਤਸਰ ਸਾਹਿਬ ਸਾਲ 2023 ਤੋਂ ਸ੍ਰੀ ਮੁਕਤਸਰ ਸਾਹਿਬ 'ਚ ਡੀ-ਫਾਰਮੇਸੀ ਦੀ ਵਿਦਿਆ ਪ੍ਰਦਾਨ ਕਰ ਰਿਹਾ ਹੈ, ਜਿਸ ਦੇ ਚੱਲਦਿਆਂ ਇਸ ਸਾਲ ਫਾਰਮੇਸੀ ਕੌਂਸਲ ਨਵੀਂ ਦਿੱਲੀ ਵਲੋਂ ਬੀ-ਫਾਰਮੇਸੀ ਕੋਰਸ ਦੀ ਮਾਨਤਾ ਮਿਲ ਚੁੱਕੀ ਹੈ | ਡਾ. ਤੇਜਿੰਦਰ ਕੌਰ ਨੇ ਆਪਣੀ ਟੀਮ ਮੁਨੀਸ਼ ਜੋਸ਼ੀ ਪਿ੍ੰਸੀਪਲ ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ, ਰੁਪਿੰਦਰ ਕੌਰ ਪਿ੍ੰਸੀਪਲ, ਮਨਜਿੰਦਰ ਕੌਰ ਬਰਾੜ ਵਾਈਸ ਪਿ੍ੰਸੀਪਲ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਪੈਰਾ ਮੈਡੀਕਲ ਸਾਇੰਸਜ਼, ਸੰਜੀਵ ਜਿੰਦਲ ਪਿ੍ੰਸੀਪਲ ਦੇਸ਼ ਭਗਤ ਗਲੋਬਲ ਸਕੂਲ ਅਤੇ ਗਰੁੱਪ ਦੇ ਸੁਪਰਡੈਂਟ ਤੇ ਮੀਡੀਆ ਕੋਰਡੀਨੇਟਰ ਮੇਜਰ ਮਹਿਤਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਭਾਰਤ ਸਭਾ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਅਗਲੀ ਖ਼ਬਰ ਸੜਕ ਹਾਦਸੇ 'ਚ ਕਾਰ ਸਵਾਰ ਦੀ ਮੌਤ-ਮਾਮਲਾ ਦਰਜ
Ad Position 24