23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨੌਜਵਾਨ ਭਾਰਤ ਸਭਾ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ

Ad Position 21
No active advertisement
ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਭਾਰਤ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਇਜਲਾਸ ਸਮਾਪਤ ਹੋ ਗਿਆ | ਡੈਲੀਗੇਟ ਇਜਲਾਸ 'ਚ ਹਰਜਿੰਦਰ ਸਿੰਘ ਖੋਖਰ ਮੁੜ ਜ਼ਿਲ੍ਹਾ ਪ੍ਰਧਾਨ ਚੁਣੇ ਗਏ, ਜਦਕਿ ਗੁਰਤੇਜ ਵੜਿੰਗ ਜ਼ਿਲ੍ਹਾ ਸਕੱਤਰ, ਮਹਾਸ਼ਾ ਸਮਾਘ ਜ਼ਿਲ੍ਹਾ ਮੀਤ ਪ੍ਰਧਾਨ, ਵਿਜੇ ਕੁਮਾਰ ਜ਼ਿਲ੍ਹਾ ਖ਼ਜ਼ਾਨਚੀ, ਰਾਜਪ੍ਰੀਤ ਚੱਕ ਗਾਂਧਾ ਸਿੰਘ ਵਾਲਾ ਜ਼ਿਲ੍ਹਾ ਕਮੇਟੀ ਮੈਂਬਰ, ਗੁਰਾਂਦਿੱਤਾ ਝਬੇਲਵਾਲੀ ਜ਼ਿਲ੍ਹਾ ਕਮੇਟੀ ਮੈਂਬਰ, ਰਾਜਦੀਪ ਕੋਟਲੀ ਸੰਘਰ ਜ਼ਿਲ੍ਹਾ ਪ੍ਰੈੱਸ ਸਕੱਤਰ, ਲਵਪ੍ਰੀਤ ਸੱਕਾਂਵਾਲੀ, ਜਸਵੀਰ ਸਿੰਘ ਸਮਾਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ | ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ 'ਚੋਂ 50 ਦੇ ਕਰੀਬ ਡੈਲੀਗੇਟ ਹਾਜ਼ਰ ਹੋਏ | ਸਟੇਜ ਸਕੱਤਰ ਦੀ ਭੂਮਿਕਾ ਮਹਾਸ਼ਾ ਸਮਾਘ ਨੇ ਨਿਭਾਈ | ਗੁਰਤੇਜ ਵੜਿੰਗ ਨੇ ਸਭ ਨੂੰ ਜੀ ਆਇਆ ਕਿਹਾ | ਜ਼ਿਲ੍ਹੇ ਦੀ ਰੀਵਿਊ ਰਿਪੋਰਟ ਹਰਜਿੰਦਰ ਖੋਖਰ ਨੇ ਪੇਸ਼ ਕੀਤੀ | ਭਰਾਤਰੀ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਵਲੋਂ ਜਸਵਿੰਦਰ ਸਿੰਘ ਝਬੇਲਵਾਲੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰਜਿੰਦਰ ਢਿੱਲਵਾਂ ਨੇ ਭਰਾਤਰੀ ਸੰਦੇਸ਼ ਦਿੱਤੇ | ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਤੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ ਇਜਲਾਸ ਵਿਚ ਅਬਜ਼ਰਵਰ ਦੇ ਤੌਰ 'ਤੇ ਸ਼ਾਮਿਲ ਹੋਏ | ਆਪਣੇ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਅੱਜ ਵੀ ਸਾਮਰਾਜਵਾਦ ਦੁਨੀਆ ਦੇ ਗ਼ਰੀਬ ਮੁਲਕਾਂ ਤੇ ਕਿਰਤੀ ਲੋਕਾਂ ਦੀ ਲੁੱਟ ਕਰ ਰਿਹਾ ਹੈ | ਮੱਧ ਏਸ਼ੀਆ ਵਿੱਚ ਜੰਗ ਭੜਕਾ ਰਿਹਾ ਹੈ, ਇਰਾਨ ਅਤੇ ਵੈਨਜ਼ੂਏਲਾ ਇਸ ਦੀ ਤਾਜ਼ਾ ਉਦਾਹਰਨ ਹਨ | ਅੰਤ 'ਚ ਆਗੂਆਂ ਨੇ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਭਾਰਤ ਸਭਾ ਦੇ 100 ਸਾਲਾਂ 'ਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨੌਜਵਾਨਾਂ ਦੀ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ 'ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਨੌਜਵਾਨ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ | ਇਸ ਮੌਕੇ ਨੌਨਿਹਾਲ ਸਿੰਘ, ਨਿਰਮਲ ਹਰੀਕੇ ਕਲਾਂ, ਵਿੱਕੀ ਚੱਕ ਗਾਂਧਾ ਸਿੰਘ ਵਾਲਾ, ਰਾਜਵੀਰ ਗਿੱਲ, ਸੁੱਖਾ ਕੋਟਲੀ, ਨੂਰ ਕੋਟਲੀ, ਗੁਰਮੀਤ ਮੁਕਤਸਰ, ਗਗਨਦੀਪ ਮੁਕਤਸਰ, ਕਾਲਾ ਚੌਂਤਰਾ ਆਦਿ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਮਾਤਾ ਜਰਨੈਲ ਕੌਰ ਕਾਲਜ ਨੂੰ ਨਵਾਂ ਕੋਰਸ ਬੀ-ਫਾਰਮੇਸੀ ਸ਼ੁਰੂ ਕਰਨ ਦੀ ਮਿਲੀ ਮਾਨਤਾ
Ad Position 24