ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ 'ਚ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ ਦੇ ਨੌਜਵਾਨ ਭਾਣਜੇ ਕਿਰਨਦੀਪ ਸਿੰਘ ਧਾਲੀਵਾਲ ਖੰੂਨਣ ਕਲਾਂ ਦੇ ਅਚਾਨਕ ਅਕਾਲ ਚਲਾਣੇ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੋ ਅਮਰੀਕਾ ਦੀ ਸਰਕਾਰ ਨਾਲ ਖੇਤੀ ਨਾਲ ਸੰਬੰਧਿਤ ਸਮਝੌਤਾ ਕੀਤਾ ਜਾ ਰਿਹਾ ਹੈ, ਉਹ ਦੇਸ਼ ਦੀ ਖੇਤੀ ਨੂੰ ਤਬਾਹ ਕਰ ਦੇਵੇਗਾ | ਅਮਰੀਕਾ ਦੀ ਜ਼ਿਆਦਾ ਸਬਸਿਡੀ ਵਾਲੀ ਖੇਤੀ ਦੇ ਮੁਕਾਬਲੇ ਭਾਰਤ 'ਚ ਨਾਮਾਤਰ ਸਬਸਿਡੀ ਮਿਲਦੀ ਹੈ | ਜਥੇਬੰਦੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਆਮ ਖ਼ਪਤਕਾਰ ਲਈ ਘਾਤਕ ਹੋਵੇਗਾ | ਉਨ੍ਹਾਂ ਕਿਹਾ ਕਿ 13 ਮਾਰਚ ਨੂੰ ਜੋ ਜ਼ਿਲ੍ਹਾ ਪੱਧਰੀ ਕਿਸਾਨ ਪੰਚਾਇਤ ਸਰਾਵਾਂ ਬੋਦਲਾ ਬਲਾਕ ਮਲੋਟ ਵਿਖੇ ਹੋ ਰਹੀ ਹੈ, ਉਸ ਦੀਆਂ ਤਿਆਰੀਆਂ ਸੰਬੰਧੀ ਰਣਨੀਤੀ ਬਣਾਈ ਗਈ, ਜਿਸ 'ਚ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਤੇ ਸੂਬਾ ਟੀਮ ਪਹੁੰਚ ਰਹੀ ਹੈ | ਪੰਜਾਬ 'ਚ ਨਕਲੀ ਦੁੱਧ ਤੇ ਉਸ ਤੋਂ ਬਣੀਆਂ ਵਸਤਾਂ ਦੀ ਭਰਮਾਰ ਹੈ, ਜੋ ਇਨਸਾਨੀ ਜ਼ਿੰਦਗੀਆਂ ਨਾਲ ਸ਼ਰੇ੍ਹਆਮ ਖਿਲਵਾੜ ਕਰ ਰਹੇ ਹਨ | ਇਸ ਸਮੇਂ ਕਿਸਾਨ ਆਗੂ ਜਥੇਦਾਰ ਅਵਤਾਰ ਸਿੰਘ, ਹਰਪਾਲ ਸਿੰਘ, ਭੁਪਿੰਦਰ ਸਿੰਘ ਫੂਲੇਵਾਲਾ, ਰੇਸ਼ਮ ਸਿੰਘ ਮਰਾੜ੍ਹ, ਹੁਕਮਜੀਤ ਸਿੰਘ ਮੋਤਲੇਵਾਲਾ, ਪਰਮਜੀਤ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ ਕਰਨੀਵਾਲਾ, ਗੁਰਸੇਵਕ ਸਿੰਘ, ਗੁਰਪਿਆਰ ਸਿੰਘ, ਗੁਰਚਰਨ ਸਿੰਘ ਲਖਮੀਰੇਆਣਾ, ਅਮਰਜੀਤ ਸਿੰਘ, ਬੇਅੰਤ ਸਿੰਘ ਬੱਲਮਗੜ੍ਹ, ਵਰਖਾ ਸਿੰਘ ਫੂਲੇਵਾਲਾ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਚੱਕ ਮੋਦਲੇਵਾਲਾ, ਦਲਜੀਤ ਸਿੰਘ ਅਕਾਲਗੜ੍ਹ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਕਿਰਪਾਲ ਸਿੰਘ ਇਕਾਈ ਪ੍ਰਧਾਨ, ਜਗਰੂਪ ਸਿੰਘ ਵੱਟੂ, ਅਮਰੀਕ ਸਿੰਘ ਵੱਟੂ, ਗੁਰਚਰਨ ਸਿੰਘ ਬਾਂਮ, ਪਰਮਜੀਤ ਸਿੰਘ, ਬਲਦੇਵ ਸਿੰਘ ਮੌੜ, ਰੇਸ਼ਮ ਸਿੰਘ, ਬਲਵਿੰਦਰ ਸਿੰਘ ਤਾਮਕੋਟ, ਹਰਪਾਲ ਸਿੰਘ ਡੋਹਕ, ਅੰਮਿ੍ਤਪਾਲ ਸਿੰਘ, ਦਲਜੀਤ ਸਿੰਘ ਸੀਰਵਾਲੀ, ਪੂਰਨ ਸਿੰਘ ਡੱਬਵਾਲੀ ਢਾਬ, ਬਚਿੱਤਰ ਸਿੰਘ, ਸਾਂਝਾ ਰਾਮ ਭਗਵਾਨਪੁਰਾ, ਗੁਰਦੇਵ ਸਿੰਘ ਡੱਬਵਾਲੀ ਢਾਬ, ਰੇਸ਼ਮ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ਸਰਪੰਚ, ਸਾਹਿਬ ਸਿੰਘ ਭੁੱਲਰ ਸਰਾਵਾਂ ਬੋਦਲਾ, ਜਸਵੰਤ ਸਿੰਘ ਡੱਬਵਾਲੀ ਢਾਬ, ਨਿਰਮਲ ਸਿੰਘ ਸੰਗੂਧੌਣ, ਲਖਮੀਰ ਸਿੰਘ, ਵੀਰਪਾਲ ਸਿੰਘ, ਗੁਰਮੀਤ ਸਿੰਘ ਮਰਾੜ੍ਹ ਕਲਾਂ, ਜਸਵੰਤ ਸਿੰਘ ਕੋਟਲੀ ਸੰਘਰ, ਗੁਰਚਰਨ ਸਿੰਘ ਫੂਲੇਵਾਲਾ ਆਦਿ ਹਾਜ਼ਰ ਸਨ |