22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੁਰਾਣੇ ਦੋਸਤ ਵਿਦਿਆਰਥੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੜ੍ਹਾਈ ਕਰਦੇ ਸਮੇਂ ਦੇ ਪੁਰਾਣੇ ਦੋਸਤਾਂ ਦੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ ਹੋਈ | ਜਿਸ 'ਚ ਗੁਰਸੰਤ ਸਿੰਘ ਬਰਾੜ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਾਜ ਸਿੰਘ ਬਰਾੜ ਖੂੰਨਣ ਕਲਾਂ, ਬਲਵਿੰਦਰ ਸਿੰਘ ਬਰਾੜ ਮਲੋਟ ਸੇਵਾ ਮੁਕਤ ਬੈਂਕ ਮੈਨੇਜਰ, ਅੰਮਿ੍ਤਪਾਲ ਸਿੰਘ ਬਰਾੜ ਫ਼ੱਤਣਵਾਲਾ, ਗੁਰਬੀਰ ਸਿੰਘ ਬਰਾੜ ਫ਼ੱਤਣਵਾਲਾ, ਸੁਰਿੰਦਰਜੀਤ ਸਿੰਘ ਥਾਂਦੇਵਾਲਾ, ਸੰਪੂਰਨ ਸਿੰਘ ਬਰਾੜ ਭਾਗਸਰ, ਦਿਲਬਾਗ ਸਿੰਘ ਬਰਾੜ ਲੰਬੀਢਾਬ, ਗੁਰਜੰਟ ਸਿੰਘ ਢਿੱਲੋਂ ਮੱਲਣ, ਰਾਮ ਨਰਾਇਣ ਸ਼ਰਮਾ ਸਾਬਕਾ ਸਰਪੰਚ ਝਬੇਲਵਾਲੀ, ਦਿਲਬਾਗ ਸਿੰਘ ਬਰਾੜ ਭਾਗਸਰ, ਕੁਲਬੀਰ ਸਿੰਘ ਬਰਾੜ ਫ਼ੱਤਣਵਾਲਾ, ਗੁਰਦਾਸ ਸਿੰਘ ਬਰਾੜ ਝਾੜੀਵਾਲਾ ਸ਼ਾਮਿਲ ਹੋਏ | ਇਸ ਮੌਕੇ ਸਰਬਸੰਮਤੀ ਨਾਲ ਓਲਡ ਫਰੈਡਜ਼ ਗਰੁੱਪ ਗੌਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਸਥਾਪਨਾ ਕੀਤੀ ਤੇ ਫ਼ੈਸਲਾ ਹੋਇਆ ਕਿ ਪੁਰਾਣੇ ਦੋਸਤਾਂ ਨਾਲ ਸੰਪਰਕ ਕਰਕੇ ਇਸ 'ਚ ਸ਼ਾਮਿਲ ਕੀਤਾ ਜਾਵੇ ਤੇ ਅਗਲੀ ਮੀਟਿੰਗ 29 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀ ਗਈ | ਮੀਟਿੰਗ 'ਚ ਹੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਤੇ ਹੋਰ ਸਮਾਜਿਕ ਵਿਚਾਰਾਂ ਹੋਈਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਥਰਾਜਵਾਲਾ ਵਿਖੇ ਹਰਸਿਮਰਤ ਕੌਰ ਬਾਦਲ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸੀ. ਐੱਚ. ਓਜ਼. ਨੂੰ ਦਿੱਤੀ ਕੈਂਸਰ ਜਾਗਰੂਕਤਾ ਟ੍ਰੇਨਿੰਗ
Ad Position 24