ਸ੍ਰੀ ਮੁਕਤਸਰ ਸਾਹਿਬ, 3 ਮਾਰਚ (ਰਣਜੀਤ ਸਿੰਘ ਢਿੱਲੋਂ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ 'ਚ ਰੰਗਾਂ ਦੀਆਂ ਦੁਕਾਨਾਂ ਸੱਜ ਗਈਆਂ ਹਨ | ਵੱਖ-ਵੱਖ ਬਾਜ਼ਾਰਾਂ 'ਚ ਜਿੱਥੇ ਹੋਲੀ ਨੂੰ ਲੈ ਕੇ ਅਬੀਰ-ਗੁਲਾਲ, ਰੰਗ-ਪਿਚਕਾਰੀਆਂ ਦੀਆਂ ਦੁਕਾਨਾਂ ਤੇ ਸਟਾਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਮਸੀਤ ਵਾਲਾ ਚੌਕ ਨੇੜੇ ਹੋਲ ਸੇਲ ਧਮਾਕਾ ਤਹਿਤ ਅਜਿਹੀਆਂ ਦਿਲੀ ਖਿੱਚ ਆਈਟਮਾਂ ਆਈਆਂ ਹਨ, ਜਿਹੜੀਆਂ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ | ਬਾਜ਼ਾਰਾਂ 'ਚ ਲੋਕ ਹੋਲੀ ਦੇ ਰੰਗ ਤੇ ਪਿਚਕਾਰੀਆਂ ਦੀ ਖਰੀਦਦਾਰੀ ਕਰ ਰਹੇ ਹਨ | ਸ਼ਹਿਰ ਦੇ ਵੱਡੇ ਤੇ ਛੋਟੇ ਬਾਜ਼ਾਰਾਂ 'ਚ ਹੋਲੀ ਦੇ ਰੰਗ ਚੜ੍ਹਨੇ ਸ਼ੁਰੂ ਹੋ ਗਏ ਹਨ | ਗੁਲਾਲ-ਅਬੀਰ ਦੀ ਮਹਿਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ | ਬਾਜ਼ਾਰਾਂ 'ਚ ਖਾਣ-ਪੀਣ, ਰੰਗ-ਗੁਲਾਲ ਤੇ ਨਵੇਂ ਕੱਪੜਿਆਂ ਦੀਆਂ ਦੁਕਾਨਾਂ ਲੱਗ ਗਈਆਂ ਹਨ | ਬਾਜ਼ਾਰ 'ਚ ਵੱਧ ਰਹੀ ਖਰੀਦਦਾਰੀ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਖਿੜ੍ਹੇ ਨਜ਼ਰ ਆ ਰਹੇ ਹਨ |