ਮਲੋਟ ਦੇ ਕਾਂਗਰਸੀ ਆਗੂਆਂ ਵਲੋਂ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
ਮਲੋਟ, 28 ਨਵੰਬਰ (ਪਾਟਿਲ)-ਕਾਂਗਰਸ ਪਾਰਟੀ ਮਲੋਟ ਦੀ ਮੁੱਢਲੀ ਕਤਾਰ ਦੇ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਮਲੋਟ ਹਲਕੇ ਵਿਚ ਵਧੀਆ ਤੇ ਮਸ਼ਹੂਰ ਉਮੀਦਵਾਰ ਦੇਣ ਦੀ ਗੱਲ ਕਹੀ ਗਈ। ਪ੍ਰੋਫ਼ੈਸਰ ਬਲਜੀਤ ਗਿੱਲ ਨੇ ਪ੍ਰਧਾਨ ਪਰਗਟ ਸਿੰਘ ਨੂੰ ਕਿਹਾ ਕਿ ਹਲਕਾ ਮਲੋਟ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਅਤੇ 75 ਸਾਲਾਂ ਵਿਚ ਬਹੁਤ ਹੀ ਘੱਟ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ।
ਮਲੋਟ, 28 ਨਵੰਬਰ (ਪਾਟਿਲ)-ਕਾਂਗਰਸ ਪਾਰਟੀ ਮਲੋਟ ਦੀ ਮੁੱਢਲੀ ਕਤਾਰ ਦੇ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਮਲੋਟ ਹਲਕੇ ਵਿਚ ਵਧੀਆ ਤੇ ਮਸ਼ਹੂਰ ਉਮੀਦਵਾਰ ਦੇਣ ਦੀ ਗੱਲ ਕਹੀ ਗਈ। ਪ੍ਰੋਫ਼ੈਸਰ ਬਲਜੀਤ ਗਿੱਲ ਨੇ ਪ੍ਰਧਾਨ ਪਰਗਟ ਸਿੰਘ ਨੂੰ ਕਿਹਾ ਕਿ ਹਲਕਾ ਮਲੋਟ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਅਤੇ 75 ਸਾਲਾਂ ਵਿਚ ਬਹੁਤ ਹੀ ਘੱਟ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਹੈ। ਦੀਪ ਨੰਬਰਦਾਰ ਭਾਗਸਰ ਤੇ ਗਿੰਨੀ ਬਰਾੜ ਤਰਖਾਣਵਾਲਾ ਨੇ ਕਿਹਾ ਕਿ ਸਾਨੂੰ ਵਧੀਆ ਉਮੀਦਵਾਰ ਦਿੱਤਾ ਜਾਵੇ। ਅਸ਼ਵਨੀ ਖੇੜਾ ਕੌਂਸਲਰ, ਜਸਪਾਲ ਸਿੰਘ ਔਲਖ ਵਕੀਲ, ਸਿਮਰਜੀਤ ਸਿੰਘ ਫੂਲੇਵਾਲਾ ਨੇ ਪ੍ਰਧਾਨ ਪਰਗਟ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਮਲੋਟ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇਗੀ। ਪ੍ਰਧਾਨ ਪਰਗਟ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਦੂਜੇ ਹਲਕਿਆਂ ਦੀ ਵੀ ਜਾਣਕਾਰੀ ਲਈ ਕਈ ਸਵਾਲ ਕੀਤੇ, ਜਿਸ ਵਿਚ ਦੀਪ ਭਾਗਸਰ ਨੇ ਕਿਹਾ ਕਿ ਸੂਝਵਾਨ ਉਮੀਦਵਾਰ ਦਿੱਤੇ ਜਾਣ, ਤਾਂ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ।