ਮਲੋਟ, 5 ਮਾਰਚ (ਪਾਟਿਲ)-ਰੋਟਰੀ ਕਲੱਬ ਮਲੋਟ ਚੈਂਪੀਅਨਜ਼ ਦੇ ਰੋਟੇਰੀਅਨਾਂ ਨੇ ਸਥਾਨਕ ਸ਼ਾਮਹਵੀਰ ਗਊਸ਼ਾਲਾ ਵਿਖੇ ਪਸ਼ੂਆਂ ਨੂੰ ਹਰਾ ਚਾਰਾ ਤੇ ਗੁੜ੍ਹ ਖੁਆ ਕੇ ਰੰਗਾਂ ਦੇ ਤਿਉਹਾਰ ਹੋਲੀ ਦਾ ਜਸ਼ਨ ਮਨਾਇਆ | ਗਊਸ਼ਾਲਾ ਦੇ ਮੁੱਖ ਸੇਵਕ ਪੰਡਿਤ ਸੰਦੀਪ ਜੂਰੀ ਨਾਲ ਫ਼ੱੁਲਾਂ ਨਾਲ ਹੋਲੀ ਖੇਡਣ ਤੋਂ ਬਾਅਦ ਉਨ੍ਹਾਂ ਨੇ ਰੰਗਾਂ ਦੇ ਤਿਉਹਾਰ ਦਾ ਜਸ਼ਨ ਮਨਾਇਆ | ਇਸ ਮੌਕੇ ਬਾਕਸਿੰਗ ਚੈਂਪੀਅਨਸ਼ਿਪ ਲਈ ਮਲੋਟ ਆਈਆਂ ਕੁੜੀਆਂ 'ਤੇ ਫ਼ੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਦੀ ਜਿੱਤ ਲਈ ਅਸ਼ੀਰਵਾਦ ਦਿੱਤਾ ਗਿਆ | ਸੰਦੀਪ ਜੂਰੀ ਨੇ ਸਾਰੇ ਰੋਟੇਰੀਅਨਾਂ ਨੂੰ ਸਿਰੋਪਾਓ ਭੇਟ ਕੀਤੇ ਤੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਦੇ ਰਹਿਣ ਦਾ ਆਸ਼ੀਰਵਾਦ ਦਿੱਤਾ | ਇਹ ਪ੍ਰੋਜੈਕਟ ਬ੍ਰਾਂਚ ਖ਼ਜ਼ਾਨਚੀ ਸੰਦੀਪ ਮੰਗਲਾ ਤੇ ਮੈਂਬਰਸ਼ਿਪ ਚੇਅਰ ਰੋਟੇਰੀਅਨ ਪਰਮਿੰਦਰ ਸੇਠੀ ਦੁਆਰਾ ਹੋਇਆ | ਬਰਾਂਚ ਪ੍ਰਧਾਨ ਰੋਟੇਰੀਅਨ ਨਵੀਨ ਗੋਇਲ, ਸਕੱਤਰ ਰੋਟੇਰੀਅਨ ਰਾਕੇਸ਼ ਮੋਹਨ ਮੱਕੜ, ਪ੍ਰਧਾਨ ਚੁਣੇ ਸਤੀਸ਼ ਪੰਜਾਵਾ, ਉਪ ਪ੍ਰਧਾਨ ਸਤੀਸ਼ ਗਰਗ ਪੱਪਾ, ਮੀਡੀਆ ਸਕੱਤਰ ਵਿਕਾਸ ਗੁਪਤਾ, ਫਾਊਾਡੇਸ਼ਨ ਚੇਅਰ ਰੋਟੇਰੀਅਨ ਨਗੇਂਦਰ ਗਰਗ, ਵਿਕਰਮ ਸੇਤੀਆ, ਰੌਕੀ ਗਰਗ, ਸੋਨੂੰ ਜਿੰਦਲ, ਆਸ਼ੂਦੀਪ ਗਰਗ, ਅਮਿਤ ਨੋਨੀ ਗਰਗ ਅਤੇ ਆਤਿਸ਼ ਸਿਡਾਨਾ ਵੀ ਮੌਜੂਦ ਸਨ | ਮੀਡੀਆ ਸਕੱਤਰ ਵਿਕਾਸ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਰੋਟਰੀ ਕਲੱਬ ਮਲੋਟ ਚੈਂਪੀਅਨ ਸਮਾਜਿਕ ਕਾਰਜਾਂ ਤੇ ਪ੍ਰੋਜੈਕਟਾਂ ਵਿਚ ਸ਼ਾਮਿਲ ਹੁੰਦਾ ਰਹੇਗਾ | ਸਕੱਤਰ ਰਾਕੇਸ਼ ਮੋਹਨ ਮੱਕੜ ਨੇ ਕਿਹਾ ਕਿ ਅੱਜ ਮੁੱਖ ਸੇਵਕ ਸੰਦੀਪ ਪਾਰੀਕ ਨਾਲ ਗਊਸ਼ਾਲਾ ਵਿਚ ਫ਼ੁੱਲਾਂ ਨਾਲ ਹੋਲੀ ਖੇਡ ਕੇ ਰੋਟਰੀ ਮੈਂਬਰਾਂ ਦੇ ਸਮੂਹ ਨੇ ਲੋਕਾਂ ਹਰ ਤਿਉਹਾਰ ਖ਼ੁਸ਼ੀ ਨਾਲ ਮਨਾਉਣ ਦਾ ਸੰਦੇਸ਼ ਦਿੱਤਾ |