20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗਿੱਦੜਬਾਹਾ ਵਿਖੇ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਗਿੱਦੜਬਾਹਾ, 5 ਮਾਰਚ (ਸ਼ਿਵਰਾਜ ਸਿੰਘ ਬਰਾੜ)-ਇਸ ਵਾਰ ਹੁੱਲੜਬਾਜ਼ਾਂ 'ਤੇ ਕੱਸੇ ਸ਼ਿਕੰਜੇ ਕਾਰਨ ਸ਼ਹਿਰ ਵਾਸੀਆਂ ਨੇ ਹੋਲੀ ਦਾ ਤਿਉਹਾਰ ਅਮਨ-ਅਮਾਨ ਨਾਲ ਮਨਾਇਆ | ਜ਼ਿਕਰਯੋਗ ਹੈ ਕਿ ਹੋਲੀ ਦੇ ਤਿਉਹਾਰ 'ਤੇ ਅਕਸਰ ਹੀ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਸ਼ਹਿਰ ਦੀਆਂ ਸੜਕਾਂ 'ਤੇ ਹੁੱਲੜਬਾਜ਼ੀ ਕਰਦੇ ਹਨ, ਜਿਸ ਨਾਲ ਆਮ ਲੋਕਾਂ 'ਚ ਬਿਨਾਂ ਵਜ੍ਹਾ ਦਹਿਸ਼ਤ ਪੈ ਜਾਂਦੀ ਹੈ | ਔਰਤਾਂ 'ਚ ਵੀ ਅਕਸਰ ਸਹਿਮ ਬਣਿਆ ਰਹਿੰਦਾ ਹੈ | ਇਸ ਵਾਰ ਗਿੱਦੜਬਾਹਾ ਪੁਲਿਸ ਵਲੋਂ ਹੁੱਲੜਬਾਜ਼ਾਂ ਨੂੰ ਦੋ ਦਿਨ ਪਹਿਲਾਂ ਹੀ ਸਖ਼ਤ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਕੋਈ ਨੌਜਵਾਨ ਹੁੱਲੜਬਾਜ਼ੀ ਕਰਦਾ ਦੇਖਿਆ ਗਿਆ ਤਾਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ | ਇਸ ਲਈ ਡੀ.ਐੱਸ.ਪੀ. ਅਰੁਨ ਮੁੰਡਨ ਦੇ ਦਿਸ਼ਾ-ਨਿਰਦੇਸ਼ਾਂ ਤੇ ਥਾਣਾ ਮੁਖੀ ਹਰਗੋਬਿੰਦ ਸਿੰਘ ਮਾਨ ਦੀ ਅਗਵਾਈ 'ਚ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਵਲੋਂ ਆਪਣੀ ਟੀਮ ਸਮੇਤ ਸ਼ਹਿਰ ਵਿਚ ਥਾਂ-ਥਾਂ 'ਤੇ ਨਾਕੇਬੰਦੀ ਕੀਤੀ ਗਈ ਸੀ | ਹਰਭਗਵਾਨ ਸਿੰਘ ਨੇ ਦੱਸਿਆ ਕਿ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਮੋਟਰਸਾਈਕਲ 'ਤੇ ਤਿੰਨ ਸਵਾਰਾਂ ਦੇ ਕਰੀਬ 35 ਚਲਾਨ ਕੀਤੇ ਗਏ ਤੇ ਅਨੇਕਾਂ ਹੀ ਨੌਜਵਾਨਾਂ ਨੂੰ ਚਿਤਾਵਨੀ ਵੀ ਦਿੱਤੀ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸ਼ਹਿਰ ਅੰਦਰ ਸਾਰਾ ਦਿਨ ਅਮਨ-ਅਮਾਨ ਰਿਹਾ ਤੇ ਸ਼ਹਿਰ ਵਾਸੀਆਂ ਨੇ ਬਿਨ੍ਹਾਂ ਕਿਸੇ ਡਰ ਤੋਂ ਹੋਲੀ ਦਾ ਤਿਉਹਾਰ ਮਨਾਇਆ | ਸਮਾਜ ਸੇਵੀ ਤੇ ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ ਤੇ ਵਪਾਰੀ ਨੰਦ ਲਾਲ ਸੇਠ ਨੇ ਦੱਸਿਆ ਕਿ ਇਸ ਵਾਰ ਪੁਲਿਸ ਵੱਡੀ ਗਿਣਤੀ 'ਚ ਤਾਇਨਾਤ ਹੋਣ ਕਰਕੇ ਹੁੱਲੜਬਾਜ਼ਾਂ ਵਿਚ ਕਾਰਵਾਈ ਹੋਣ ਦਾ ਡਰ ਬਣਿਆ ਰਿਹਾ | ਇਸ ਵਾਰ ਸ਼ਹਿਰ 'ਚ ਹੁੱਲੜਬਾਜ਼ ਘੱਟ ਦੇਖੇ ਗਏ ਤੇ ਆਮ ਲੋਕਾਂ ਤੇ ਔਰਤਾਂ ਨੇ ਵੀ ਹੋਲੀ ਦਾ ਤਿਉਹਾਰ ਅਮਨ-ਅਮਾਨ ਨਾਲ ਮਨਾਇਆ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਰਮਚਾਰੀਆਂ ਨੇ ਫ਼ੁੱਲਾਂ ਦੀ ਹੋਲੀ ਖੇਡੀ ਅਗਲੀ ਖ਼ਬਰ ਰੋਟਰੀ ਕਲੱਬ ਨੇ ਫ਼ੁੱਲਾਂ ਨਾਲ ਹੋਲੀ ਖੇਡੀ
Ad Position 24