ਗਿੱਦੜਬਾਹਾ, 5 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਗਿੱਦੜਬਾਹਾ ਦੇ ਨੌਜਵਾਨ ਸੰਦੀਪ ਟਾਂਕ ਬਿੱਟੂ ਵਲੋਂ ਇਕ ਵਿਲੱਖਣ ਤੇ ਪ੍ਰੇਰਣਾਦਾਇਕ ਪਹਿਲ ਕਰਦੇ ਹੋਏ ਪੁਲਿਸ ਕਰਮਚਾਰੀਆਂ ਨਾਲ ਫ਼ੁੱਲਾਂ ਦੀ ਹੋਲੀ ਖੇਡ ਕੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਪੁਲਿਸ ਪਾਰਟੀ ਸਮੇਤ ਘੰਟਾ ਘਰ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ | ਇਸੇ ਦੌਰਾਨ ਉੱਥੇ ਪੁੱਜੇ ਸੰਦੀਪ ਟਾਂਕ ਬਿੱਟੂ ਨੇ ਪੁਲਿਸ ਕਰਮਚਾਰੀਆਂ 'ਤੇ ਫ਼ੁੱਲਾਂ ਦੀਆਂ ਪੰਖੁੜੀਆਂ ਵਰਸਾ ਕੇ ਹੋਲੀ ਦੀ ਵਧਾਈ ਦਿੰਦਿਆਂ ਕੈਮੀਕਲ ਰੰਗਾਂ ਵਾਲੀ ਹੋਲੀ ਦੀ ਜਗ੍ਹਾ 'ਤੇ ਪ੍ਰਕਿਰਤੀ ਮਿੱਤਰ ਹੋਣ ਦਾ ਸੰਦੇਸ਼ ਦਿੱਤਾ | ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਫ਼ੁੱਲਾਂ ਦੀ ਹੋਲੀ ਖੇਡਣ ਨਾਲ ਵਾਤਾਵਰਨ ਨੂੰ ਨੁਕਸਾਨ ਨਹੀਂ ਹੁੰਦਾ, ਇਸ ਲਈ ਸਾਨੂੰ ਕੈਮੀਕਲ ਵਾਲੇ ਰੰਗਾਂ ਤੋਂ ਬਚਣਾ ਚਾਹੀਦਾ ਹੈ |