20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਮੁਕਤਸਰ ਸਾਹਿਬ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਹੋਲੀ ਦਾ ਤਿਉਹਾਰ ਲੋਕਾਂ ਵਲੋਂ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ | ਰੰਗਾਂ ਦੇ ਤਿਉਹਾਰ ਹੋਲੀ ਮੌਕੇ ਲੋਕਾਂ ਵਲੋਂ ਇਕ-ਦੂਜੇ 'ਤੇ ਗੁਲਾਲ ਤੇ ਰੰਗ ਸੁੱਟ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਸਵੇਰ ਤੋਂ ਹੀ ਮੁਹੱਲਿਆਂ ਤੇ ਬਾਜ਼ਾਰਾਂ ਵਿਚ ਰੌਣਕ ਸ਼ੁਰੂ ਹੋ ਗਈ | ਲੋਕਾਂ ਵਲੋਂ ਧਾਰਮਿਕ ਅਸਥਾਨਾਂ 'ਤੇ ਜਾ ਕੇ ਪੂਜਾ ਅਰਚਨਾ ਕੀਤੀ ਗਈ | ਇਸ ਤੋਂ ਇਲਾਵਾ ਹੋਲੀ ਦੇ ਦਿਹਾੜੇ 'ਤੇ ਵਧਾਈਆਂ ਦਿੱਤੀਆਂ ਗਈਆਂ | ਨੌਜਵਾਨ ਤੇ ਬੱਚੇ ਟੋਲੀਆਂ ਬਣਾ ਕੇ ਇਕ-ਦੂਜੇ 'ਤੇ ਰੰਗ ਸੁੱਟਦੇ ਨਜ਼ਰ ਆਏ ਤੇ ਖ਼ੁਸ਼ੀਆਂ 'ਚ ਖੀਵੇ ਹੋ ਰਹੇ ਸਨ | ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਔਰਤਾਂ ਨੇ ਇਕੱਠੇ ਹੋ ਕੇ ਇਕ-ਦੂਜੇ ਦੇ ਘਰ ਜਾ ਕੇ ਰੰਗਾਂ ਦੀ ਹੋਲੀ ਖੇਡ ਕੇ ਖ਼ੁਸ਼ੀ ਮਨਾਈ ਤੇ ਗਿੱਧੇ ਦੀਆਂ ਧਮਾਲਾਂ ਵੀ ਪਾਈਆਂ | ਕਈ ਥਾਵਾਂ 'ਤੇ ਨੌਜਵਾਨ ਗੱਭਰੂ ਡੀਜੇ ਲਗਾ ਕੇ ਭੰਗੜੇ ਪਾਉਂਦੇ ਵਿਖਾਈ ਦਿੱਤੇ | ਗੱਡੀਆਂ, ਟਰੈਕਟਰਾਂ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਵੀ ਨੌਜਵਾਨ ਆਪਣੇ ਦੋਸਤਾਂ ਦੇ ਘਰ ਜਾ ਕੇ ਇਕ-ਦੂਜੇ 'ਤੇ ਰੰਗ ਸੁੱਟ ਕੇ ਹੋਲੀ ਖੇਡ ਰਹੇ ਸਨ | ਸ਼ਹਿਰ ਦੇ ਬਠਿੰਡਾ ਰੋਡ, ਕੋਟਕਪੂਰਾ ਰੋਡ, ਮਲੋਟ ਰੋਡ, ਅਬੋਹਰ ਰੋਡ, ਜਲਾਲਾਬਾਦ ਰੋਡ ਤੇ ਗੁਰੂਹਰਸਹਾਏ ਰੋਡ 'ਤੇ ਪੈਂਦੇ ਮੁਹੱਲਿਆਂ ਵਿਚ ਲੋਕਾਂ ਵਲੋਂ ਬਹੁਤ ਧੂਮਧਾਮ ਨਾਲ ਹੋਲੀ ਮਨਾਈ ਗਈ | ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਵੇਰੇ ਸੈਰ ਮੌਕੇ ਇਕੱਠੇ ਹੋਏ ਸ਼ਹਿਰੀਆਂ ਨੇ ਇਕ-ਦੂਜੇ 'ਤੇ ਗੁਲਾਲ ਸੁੱਟ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਤੋਂ ਇਲਾਵਾ ਫ਼ੱਤਣਵਾਲਾ ਇਨਕਲੇਵ ਦੇ ਵਾਸੀ ਵੀ ਇਕੱਠੇ ਹੋ ਕੇ ਹੋਲੀ ਦੇ ਰੰਗਾਂ ਵਿਚ ਰੰਗੇ ਹੋਏ ਨਜ਼ਰ ਆਏ | ਵੱਖ-ਵੱਖ ਮੰਦਰਾਂ ਵਿਚ ਵੀ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਰਹੀਆਂ ਅਤੇ ਲੋਕ ਮੱਥਾ ਟੇਕ ਰਹੇ ਸਨ | ਸ਼ਰਾਰਤੀ ਅਨਸਰਾਂ ਤੇ ਹੁੱਲੜਬਾਜ਼ਾਂ 'ਤੇ ਵੀ ਪੁਲਿਸ ਵਲੋਂ ਸ਼ਿਕੰਜਾ ਕਸਿਆ ਗਿਆ | ਪੁਲਿਸ ਵਲੋਂ ਹੁੱਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਗਿਆ | ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਇੰਚਾਰਜ ਸੁਖਦੇਵ ਸਿੰਘ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਸਾਰਾ ਦਿਨ ਸਰਗਰਮ ਨਜ਼ਰ ਆਏ ਅਤੇ ਸ਼ਰਾਰਤੀ ਅਨਸਰਾਂ ਨੂੰ ਰੋਕਦੇ ਰਹੇ ਤੇ ਸਹੀ ਤਰੀਕੇ ਨਾਲ ਹੋਲੀ ਮਨਾਉਣ ਲਈ ਪ੍ਰੇਰਦੇ ਰਹੇ | ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਵਲੋਂ ਜ਼ਿਲ੍ਹੇ 'ਚ ਹੋਲੀ ਦੇ ਤਿਉਹਾਰ ਨੂੰ ਅਮਨ ਸ਼ਾਂਤੀ ਨਾਲ ਮਨਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਨਾਕੇ ਲਾਏ ਗਏ ਸਨ | ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਵੀ ਸ਼ਰਧਾਲੂਆਂ ਨੇ ਹੋਲੀ ਦਾ ਤਿਉਹਾਰ ਮਨਾਇਆ | ਬਾਬਾ ਖੇਤਰਪਾਲ ਮੰਦਰ ਵਿਖੇ ਵੀ ਹੋਲੀ ਦਾ ਤਿਉਹਾਰ ਸ਼ਰਧਾਲੂਆਂ ਨੇ ਖ਼ੁਸ਼ੀਆਂ ਨਾਲ ਮਨਾਇਆ | ਇਸ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਪਹੁੰਚ ਕੇ ਹੋਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ | ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਕਰਨ ਕੌਰ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ, ਬਲਾਕ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਦੇ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਸਤੀਸ਼ ਕਾਲਾ ਗਿਰਧਰ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਬਰਾੜ, ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ, ਮਹਿਲਾ ਵਿੰਗ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਨੇ ਵੀ ਹੋਲੀ ਦੇ ਤਿਉਹਾਰ ਮੌਕੇ ਇਲਾਕਾ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੰਜਗਰਾੲੀਂ ਕਲਾਂ 'ਚ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਪੁਲਿਸ ਕਰਮਚਾਰੀਆਂ ਨੇ ਫ਼ੁੱਲਾਂ ਦੀ ਹੋਲੀ ਖੇਡੀ
Ad Position 24