09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਾਈਨਲੈਂਡ ਇੰਟਰਨੈਸ਼ਨਲ ਸਕੂਲ ਜੈਤੋ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 08-03-2026
ਜੈਤੋ, 7 ਮਾਰਚ (ਗੁਰਚਰਨ ਸਿੰਘ ਗਾਬੜੀਆ)-ਪਾਈਨਲੈਂਡ ਇੰਟਰਨੈਸ਼ਨਲ ਸਕੂਲ ਜੈਤੋ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਵੱਖ-ਵੱਖ ਵਿਸ਼ਿਆਂ 'ਤੇ ਭਾਸ਼ਣ ਪੇਸ਼ ਕੀਤੇ ਗਏ | ਜਿਨ੍ਹਾਂ ਵਿਚ ਮਹਿਲਾਵਾਂ ਦੇ ਜੀਵਨ 'ਤੇ ਯੋਗਦਾਨ ਬਾਰੇ ਰੋਸ਼ਨੀ ਪਾਈ ਗਈ | ਵਿਦਿਆਰਥੀਆਂ ਨੇ ਦੱਸਿਆ ਕਿ ਇਕ ਮਹਿਲਾ ਦਾ ਜੀਵਨ ਵਿਚ ਕਿੰਨਾ ਮਹੱਤਵਪੂਰਨ ਸਥਾਨ ਹੁੰਦਾ ਹੈ | ਉਹ ਮਾਂ, ਧੀ, ਪਤਨੀ ਅਤੇ ਇਕ ਸੱਚੀ ਸਾਥੀ ਵਜੋਂ ਸਮਾਜ ਅਤੇ ਪਰਿਵਾਰ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਇਸ ਮੌਕੇ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਪ੍ਰਬੰਧਨ ਵਲੋਂ ਇਕ ਖਾਸ ਐਲਾਨ ਵੀ ਕੀਤਾ ਗਿਆ | ਮਹਿਲਾਵਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਸਕੂਲ ਵਿਚ 8, 9 ਅਤੇ 10 ਮਾਰਚ ਨੂੰ ਹੋਣ ਵਾਲੇ ਨਵੇਂ ਦਾਖ਼ਲਿਆਂ ਵਿਚ ਲੜਕੀਆਂ ਤੋਂ ਕੋਈ ਵੀ ਐਡਮਿਸ਼ਨ ਫ਼ੀਸ ਨਹੀਂ ਲਈ ਜਾਵੇਗੀ | ਇਨ੍ਹਾਂ ਤਿੰਨ ਦਿਨਾਂ ਦੌਰਾਨ ਲੜਕੀਆਂ ਦਾ ਦਾਖ਼ਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ | ਇਹ ਐਲਾਨ ਸਕੂਲ ਦੇ ਸੰਚਾਲਕ ਚਰਨੀ ਮਿੱਤਲ, ਸੰਜੀਵ ਮਿੱਤਲ, ਨਰੇਂਦਰ ਬਾਂਸਲ, ਰਮੇਸ਼ ਬਾਂਸਲ, ਡਾ. ਗਿਰੀਸ਼ ਮਿੱਤਲ ਅਤੇ ਡਾ. ਮੋਹਿਤ ਮਿੱਤਲ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਿਲੜ ਵਿਖੇ 37 ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਕੀਤੀ ਅਗਲੀ ਖ਼ਬਰ ਸਤਪਾਲ ਜਿੰਦਲ ਨੇ ਆਸ਼ੂਤੋਸ਼ ਗਰਗ ਨੂੰ ਯੂ.ਪੀ.ਐਸ.ਸੀ. ਪਾਸ ਕਰਨ 'ਤੇ ਦਿੱਤੀ ਵਧਾਈ
Ad Position 24