28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਮਿਮਿਟ ਕਾਲਜ ਵਿਖੇ ਐੱਮ. ਬੀ. ਏ. ਵਿਭਾਗ ਨੇ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 07-04-2026
ਮਲੋਟ, 6 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਐੱਮ.ਬੀ.ਏ. ਵਿਭਾਗ ਵਲੋਂ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਰੁਜ਼ਗਾਰ ਯੋਗਤਾ ਹੁਨਰ, ਇੰਟਰਵਿਊ ਤਕਨੀਕਾਂ, ਆਰਟੀਫ਼ਿਸ਼ੀਅਲ ਇੰਟੈਲੀਜੈਂਸੀ (ਏ.ਆਈ.) ਨਾਲ ਰੈਜ਼ਿਊਮੇ ਲਿਖਣ ਅਤੇ ਸਮੂਹ ਚਰਚਾਵਾਂ 'ਤੇ ਇਕ ਗਤੀਸ਼ੀਲ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਅਕਾਦਮਿਕ ਤੇ ਕਾਰਪੋਰੇਟ ਜਗਤ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵਰਕਸ਼ਾਪ 'ਚ ਭਾਗ ਲਿਆ | ਇਸ ਪੋ੍ਰਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐੱਮ.ਬੀ.ਏ. ਵਿਭਾਗ ਦੀ ਮੁਖੀ ਡਾ. ਜੀਵਨ ਜੋਤੀ ਮੈਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਤੇ ਕੰਪਨੀਆਂ 'ਚ ਰੁਜ਼ਗਾਰ ਦੇ ਮੌਕਿਆਂ ਸਮੇਂ ਆਪਣੇ ਹੁਨਰ ਬਾਰੇ ਪੂਰਨ ਰੂਪ 'ਚ ਜਾਣਕਾਰੀ ਦੇਣ ਲਈ ਵੱਖ-ਵੱਖ ਟੂਲਜ਼ ਦੀ ਵਰਤੋਂ ਕਰਨੀ ਚਾਹੀਦੀ ਹੈ | ਅਜਿਹੇ ਵੱਖ-ਵੱਖ ਟੂਲਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਵਿਭਾਗ ਦੇ ਫੈਕਲਟੀ ਮੈਂਬਰ ਡਾ. ਰਾਜਿੰਦਰ ਕੌਰ ਤੇ ਅਮਿਤ ਗਰਗ ਦੇ ਸਹਿਯੋਗ ਨਾਲ ਕਪਿਲ ਇੰਸਟੀਚਿਊਟ ਬਠਿੰਡਾ ਦੇ ਪ੍ਰਸਿੱਧ ਰਿਸੋਰਸ ਪਰਸਨ ਕਪਿਲ ਸ਼ਰਮਾ ਵਰਕਸ਼ਾਪ ਵਿਚ ਸ਼ਾਮਿਲ ਹੋਏ | ਵਿਦਿਆਰਥੀਆਂ ਨੇ ਵੱਖ-ਵੱਖ ਇੰਟਰਐਕਟਿਵ ਸੈਸ਼ਨਾਂ 'ਚ ਹਿੱਸਾ ਲੈ ਕੇ ਸ਼ਾਨਦਾਰ ਰੈਜ਼ਿਊਮੇ ਤਿਆਰ ਕਰਨ ਲਈ ਏ.ਆਈ. ਟੂਲਜ਼ ਦੀ ਵਰਤੋਂ ਕੀਤੀ ਤੇ ਕਾਰਪੋਰੇਟ ਪਲੇਸਮੈਂਟ ਲਈ ਜ਼ਰੂਰੀ ਸਮੂਹ ਚਰਚਾ (ਗਰੁੱਪ ਡਿਸਕਸ਼ਨ) ਵਿਚ ਮੁਹਾਰਤ ਹਾਸਿਲ ਕੀਤੀ | ਵਿਭਾਗ ਦੀ ਮੁਖੀ ਡਾ. ਜੀਵਨ ਜੋਤੀ ਮੈਨੀ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਸਾਡੇ ਵਿਦਿਆਰਥੀਆਂ ਦੇ ਪੇਸ਼ੇਵਰ ਪੱਖ ਲਈ ਮਹੱਤਵਪੂਰਨ ਹਨ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਪੋ੍ਰਗਰਾਮ ਨੂੰ ਸਫ਼ਲਤਾਪੂਰਵਕ ਕਰਨ ਲਈ ਐੱਮ.ਬੀ.ਏ. ਵਿਭਾਗ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਛੱਪੜਾਂ ਤੇ ਪੰਚਾਇਤੀ ਥਾਵਾਂ ਨੂੰ ਛੁਡਵਾਉਣ ਲਈ ਨਹੀਂ ਚੱਲਿਆ ਪੀਲਾ ਪੰਜਾ ਅਗਲੀ ਖ਼ਬਰ ਉਦਯੋਗਪਤੀ ਰਾਜਨ ਸੇਤੀਆ ਦੇ ਗ੍ਰਹਿ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ
Ad Position 24