29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੱਭਿਆਚਾਰਕ ਸੱਥ ਵਲੋਂ ਸੰਗੀਤਕ ਸ਼ਾਮ ਕਰਵਾਈ

Ad Position 21
No active advertisement
ਅਜੀਤ ਡੈਸਕ 07-04-2026
ਮਲੋਟ, 6 ਅਪ੍ਰੈਲ (ਪਾਟਿਲ)-ਸੱਭਿਆਚਾਰਕ ਸੱਥ ਮਲੋਟ ਵਲੋਂ ਆਪਣੇ ਪਲੇਠੇ ਪ੍ਰੋਗਰਾਮ ਅਧੀਨ ਸੰਗੀਤਕ ਸ਼ਾਮ ਰੰਗਾਂ ਦੀ ਉਸਤਤ ਬੈਨਰ ਹੇਠ ਕਰਵਾਈ ਗਈ | ਸੰਗੀਤਕ ਸ਼ਾਮ 'ਚ ਪੰਜਾਬ ਦੀ ਮਕਬੂਲ ਆਵਾਜ਼ ਦੇ ਮਾਲਕ ਮਨਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ | ਮਨਪ੍ਰੀਤ ਸਿੰਘ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਪੰਜਾਬੀ ਦੀ ਸਹਾਇਤ ਅਕਾਦਮੀ ਐਵਾਰਡ ਹਾਸਿਲ ਕਿਤਾਬ ਰਾਣੀ ਤੱਤ ਨੂੰ ਬੜੀ ਸ਼ਿੱਦਤ ਨਾਲ ਗਾਇਆ ਹੈ | ਇਸ ਤੋਂ ਇਲਾਵਾ ਦਸ ਗੁਰੂਆਂ ਦੀ ਗਾਥਾ ਵੱਖ-ਵੱਖ ਗਾਣਿਆਂ ਵਿਚ ਗਾਈ | ਅੱਜ ਦੀ ਸੰਗੀਤਕ ਸ਼ਾਮ ਮਿਮਿਟ ਮਲੋਟ ਦੇ ਐੱਮ.ਪੀ. ਹਾਲ ਵਿਚ ਰੱਖੀ ਗਈ ਸੀ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮਿਮਿਟ ਦੇ ਡਾਇਰੈਕਟਰ ਨੇ ਸੱਭਿਆਚਾਰਕ ਸੱਥ ਮਲੋਟ ਵਲੋਂ ਇਲਾਕੇ 'ਚੋਂ ਆਏ ਦਰਸ਼ਕਾਂ ਨੂੰ ਜੀ ਆਇਆ ਆਖਿਆ ਤੇ ਗਾਇਕ ਮਨਪ੍ਰੀਤ ਸਿੰਘ ਦੀ ਜ਼ਿੰਦਗੀ 'ਤੇ ਚਾਨਣਾ ਪਾਇਆ | ਸਮਾਗਮ 'ਚ ਇਲਾਕੇ ਦੇ ਸੁਹਿਰਦ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ ਤੇ ਗਾਇਕ ਵਲੋਂ ਗਾਏ ਗਾਣਿਆਂ ਦਾ ਆਨੰਦ ਮਾਣਿਆ | ਸੱਭਿਆਚਾਰਕ ਸੱਥ ਮਲੋਟ ਦੇ ਮੈਂਬਰਾਂ ਵਲੋਂ ਗਾਇਕ ਦਾ ਸਨਮਾਨ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤ ਸੋਨੀ ਨੇ ਨਿਭਾਈ | ਇਸ ਮੌਕੇ ਸੱਭਿਆਚਾਰਕ ਸੱਥ ਮਲੋਟ ਮੈਂਬਰ ਐਕਸੀਅਨ ਜੋਧਬੀਰ ਸਿੰਘ, ਡਾ. ਇਕਬਾਲ ਸਿੰਘ ਬਰਾੜ, ਕੁਲਜੀਤ ਮਾਨ, ਰਘਬੀਰ ਸਿੰਘ, ਹਰਵਿੰਦਰ ਖਲਾਰਾ, ਮਨਕੀਰਤ ਔਲਖ, ਹਰਮੀਤ ਸਿੰਘ, ਡਾ. ਦਪਿੰਦਰ ਬਰਾੜ, ਗਗਨਦੀਪ ਸਿੰਘ, ਰੁਪਿੰਦਰ ਸੰਧੂ, ਡਾ. ਨਵਜੋਤ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਵਲੋਂ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਛੱਪੜਾਂ ਤੇ ਪੰਚਾਇਤੀ ਥਾਵਾਂ ਨੂੰ ਛੁਡਵਾਉਣ ਲਈ ਨਹੀਂ ਚੱਲਿਆ ਪੀਲਾ ਪੰਜਾ
Ad Position 24