ਤਲਵੰਡੀ ਸਾਬੋ, 7 ਅਪ੍ਰੈਲ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਅੰਗਰੇਜ਼ੀ ਵਿਭਾਗ ਵਲੋਂ 'ਮਹਾਂਸਾਗਰ ਜਵਾਬ ਦਿੰਦਾ ਹੈ: ਦੱਖਣੀ ਏਸ਼ੀਆਈ ਐਂਥਰੋਪੋਸੀਨ ਵਿਚ ਵਾਤਾਵਰਣਕ ਵਿਰੋਧ ਅਤੇ ਸੱਭਿਆਚਾਰਕ ਸੰਕਟ' ਵਿਸ਼ੇ 'ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਹਾਈਬਿ੍ਡ ਮੋਡ ਵਿਚ ਕੀਤਾ ਗਿਆ | ਇਸ ਕਾਨਫਰੰਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 120 ਵਿਦਵਾਨਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ | ਕਾਨਫਰੰਸ ਦਾ ਉਦਘਾਟਨ ਡੀਨ ਅਕੈਡਮਿਕ ਮੇਜਰ ਜਨਰਲ (ਸੇਵਾਮੁਕਤ) ਡਾ. ਜੀ. ਐੱਸ. ਲਾਂਬਾ ਵਲੋਂ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਾਤਾਵਰਣ ਸਬੰਧੀ ਚੁਣੌਤੀਆਂ ਅਤੇ ਸੱਭਿਆਚਾਰਕ ਸੰਕਟਾਂ ਦੇ ਮੌਜੂਦਾ ਦੌਰ ਵਿਚ ਅਜਿਹੀਆਂ ਵਿਗਿਆਨਕ ਅਤੇ ਸਾਹਿਤਕ ਚਰਚਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਪ੍ਰਸਿੱਧ ਕੀਨੋਟ ਵਕਤਿਆਂ ਵਿਚ ਡਾ: ਵਿਪਨ ਪਾਲ ਸਿੰਘ (ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ), ਡਾ: ਡੇਵਿਡ ਹਿਗਿਨਜ਼ (ਯੂਨੀਵਰਸਿਟੀ ਆਫ਼ ਲੀਡਜ਼) ਅਤੇ ਡਾ: ਅਨੁਪਮਾ ਮੋਹਨ (ਆਈ. ਆਈ. ਟੀ. ਜੋਧਪੁਰ) ਸ਼ਾਮਲ ਸਨ | ਉਨ੍ਹਾਂ ਨੇ ਆਪਣੇ ਵਿਸ਼ੇਸ਼ ਲੈਕਚਰਾਂ ਰਾਹੀਂ ਵਾਤਾਵਰਣਕ ਨਿਆਂ, ਬਲੂ ਹਿਊਮੈਨਿਟੀਜ਼, ਜਾਤੀ ਅਤੇ ਲਿੰਗ ਆਧਾਰਿਤ ਵਾਤਾਵਰਨ ਮਸਲੇ ਅਤੇ ਸਮੁੰਦਰੀ ਟਿਕਾਅ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵਿਸਤਿ੍ਤ ਚਰਚਾ ਕੀਤੀ |