08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮਿਊਜ਼ਿਕ ਲਵਰਜ਼ ਗਰੁੱਪ ਵਲੋਂ ਗੀਤਾਂ ਭਰੀ ਸ਼ਾਮ ਕਰਵਾਈ

Ad Position 21
No active advertisement
ਅਜੀਤ ਡੈਸਕ 08-04-2026
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ (ਅਜੀਤ ਬਿਊਰੋ)-ਮਿਊਜ਼ਿਕ ਲਵਰਜ਼ ਗਰੁੱਪ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਸਿਟੀ ਹੋਟਲ ਵਿਖੇ ਗੀਤਾਂ ਭਰੀ ਸ਼ਾਮ ਕਰਵਾਈ ਗਈ | ਇਸ ਸਮਾਗਮ 'ਚ ਰੋਜ਼ਾਨਾ 'ਅਜੀਤ' ਦੇ ਸਟਾਫ਼ ਰਿਪੋਰਟਰ ਰਣਜੀਤ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ 'ਚ ਮਿਊਜ਼ਿਕ ਲਵਰਜ਼ ਗਰੁੱਪ ਦੇ ਸਾਰੇ ਮੈਂਬਰਾਂ ਨੇ ਆਪਣੀ ਗਾਇਕੀ ਦੇ ਜੌਹਰ ਦਿਖਾਏ | ਹਰਦਰਸ਼ਨ ਨੈਬੀ ਤੇ ਹੀਰਾ ਲਾਲ ਨੇ ਜੋਤ ਜਗਾ ਕੇ ਸਰਸਵਤੀ ਮਾਂ ਨੂੰ ਨਮਨ ਕੀਤਾ ਤੇ ਪ੍ਰੋਗਰਾਮ ਦਾ ਆਗਾਜ਼ ਕੀਤਾ | ਪ੍ਰੋਗਰਾਮ ਵਿਚ ਅਮਿਤ ਮੁਟਨੇਜਾ, ਰਾਜੇਸ਼ ਸੱਚਦੇਵਾ, ਅਜਮੇਰ ਸਿੰਘ ਬੰਟੀ, ਭਾਰਤ ਭੂਸ਼ਨ ਵਧਵਾ, ਰਣਬੀਰ ਭੋਲਾ, ਪ੍ਰੇਮ ਬੇਰੀ, ਕਪਿਲ ਧੂੜੀਆ, ਸੰਦੀਪ ਵਧਵਾ, ਗੁਰਮੰਦਰ ਖੁਰਮੀ, ਰਾਜ ਗੋਇਲ, ਕਰਮਜੀਤ ਸਿੰਘ, ਸਤੀਸ਼ ਟੀਨਾ, ਚਰਨਜੀਤ ਸਿੰਘ, ਰਾਜਾ ਕਾਜਲ ਚਿੱਤਰਕਾਰ, ਸਤਿੰਦਰ ਸਿੰਘ ਮਸੌਣ, ਤਾਰਾ ਚੰਦ ਤੇ ਉਨ੍ਹਾਂ ਦੀ ਧਰਮਪਤਨੀ, ਰਾਜ ਕੁਮਾਰ ਐੱਸ.ਡੀ.ਓ., ਗੁਰਦੇਵ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਐੱਸ.ਡੀ.ਓ., ਰਾਜ ਮਿਗਲਾਨੀ, ਅੰਮਿ੍ਤਪਾਲ ਸਿੰਘ, ਜਤਿੰਦਰ ਸਿੰਘ, ਰਾਜੀਵ ਦਾਬੜਾ, ਰਵਿੰਦਰ ਸੇਠੀ, ਗੱਗੀ ਭਠੇਜਾ, ਰਕੇਸ਼ ਰੁਪਾਣਾ, ਉਮੇਸ਼ ਜੱਗਾ, ਅਮਰਨਾਥ, ਰਮੇਸ਼ ਸੋਨੀ, ਹੀਰਾ ਲਾਲ, ਹਰਦਰਸ਼ਨ ਨੈਬੀ ਨੇ ਆਪਣੇ ਗੀਤ ਪੇਸ਼ ਕੀਤੇ | ਅਮਰਨਾਥ ਤੇ ਹਰਦਰਸ਼ਨ ਨੈਬੀ ਨੇ ਦੋਗਾਣਾ ਪੇਸ਼ ਕੀਤਾ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਦਰਸ਼ਨ ਨੈਬੀ ਨੇ ਨਿਭਾਈ | ਇਸ ਮੌਕੇ ਮੁੱਖ ਮਹਿਮਾਨ ਰਣਜੀਤ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਾਰੇ ਹੀ ਕਲਾਕਾਰਾਂ ਨੇ ਆਪਣੇ ਗੀਤ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤੇ | ਸ਼ੁਰੂ ਤੋਂ ਲੈ ਕੇ ਅੰਤ ਤੱਕ ਪ੍ਰੋਗਰਾਮ ਬਹੁਤ ਖ਼ੂਬਸੂਰਤ ਰਿਹਾ ਅਤੇ ਯਾਦਗਾਰੀ ਹੋ ਨਿੱਬੜਿਆ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Ad Position 24