10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਨਕੀਰਤ ਔਲਖ ਦੇ ਨਾਂਅ 'ਤੇ ਠੱਗੀ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 09-04-2026

• ਪਿੰਡ ਗੰਧੜ ਦੇ ਵਸਨੀਕਾਂ ਨੂੰ ਬਣਾਇਆ ਨਿਸ਼ਾਨਾ, ਆਪਣੀ ਸੂਝਬੂਝ ਨਾਲ ਠੱਗੀ ਤੋਂ ਬਚੇ ਪਿੰਡ ਵਾਸੀ
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ (ਹਰਮਹਿੰਦਰ ਪਾਲ)-ਬਰਸਾਤ ਤੇ ਗੜੇ੍ਹਮਾਰੀ ਨਾਲ ਨੁਕਸਾਨ ਝੱਲ ਰਹੇ ਪਿੰਡ ਗੰਧੜ ਦੇ ਲੋਕਾਂ ਨਾਲ ਠੱਗਾਂ ਵਲੋਂ ਮਨਕੀਰਤ ਔਲਖ ਦੀ ਟੀਮ ਬਣ ਕੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਗਈ | ਪਿੰਡ ਗੰਧੜ ਦੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਬਰਸਾਤ ਤੇ ਗੜੇ੍ਹਮਾਰੀ ਕਾਰਨ ਪਿੰਡ ਵਿਚ ਫ਼ਸਲਾਂ ਸਮੇਤ ਵੱਡਾ ਨੁਕਸਾਨ ਹੋਇਆ ਸੀ |
ਇਸ ਦੌਰਾਨ ਇਕ ਅਣਪਛਾਤੇ ਵਿਅਕਤੀ ਨੇ ਆਪਣੇ-ਆਪ ਨੂੰ ਗਾਇਕ ਮਨਕੀਰਤ ਔਲਖ ਦੀ ਟੀਮ ਦਾ ਮੈਂਬਰ ਦੱਸ ਕੇ ਫ਼ੋਨ ਕੀਤਾ ਅਤੇ ਪਿੰਡ ਦੇ ਨੁਕਸਾਨ ਦੀਆਂ ਵੀਡੀਓ ਮੰਗੀਆਂ | ਵੀਡੀਓ ਭੇਜਣ ਤੋਂ ਬਾਅਦ ਠੱਗ ਨੇ 5 ਲੱਖ ਰੁਪਏ ਦੀ ਮਦਦ ਕਰਨ ਦਾ ਝਾਂਸਾ ਦਿੱਤਾ ਤੇ ਖ਼ਾਤਾ ਨੰਬਰ ਮੰਗ ਲਿਆ | ਬਾਅਦ ਵਿਚ ਜਾਅਲੀ ਤਰੀਕੇ ਨਾਲ ਖ਼ਾਤਿਆਂ ਵਿਚ 2 ਲੱਖ ਤੇ 3 ਲੱਖ ਰੁਪਏ ਆਉਣ ਦੇ ਸਕਰੀਨ ਸ਼ਾਰਟ ਦਿਖਾਏ ਗਏ, ਪਰ ਅਸਲ ਵਿਚ ਕੋਈ ਰਕਮ ਨਹੀਂ ਆਈ | ਇਸ ਤੋਂ ਬਾਅਦ ਇਕ ਹੋਰ ਵਿਅਕਤੀ ਨੇ ਆਪਣੇ-ਆਪ ਨੂੰ ਆਰ.ਬੀ.ਆਈ. ਅਧਿਕਾਰੀ ਦੱਸ ਕੇ 10-12 ਹਜ਼ਾਰ ਰੁਪਏ ਟੈਕਸ ਦੇਣ ਦੀ ਮੰਗ ਕੀਤੀ ਅਤੇ ਸਕੈਨਰ ਭੇਜਿਆ | ਸ਼ੱਕ ਹੋਣ 'ਤੇ ਪਿੰਡ ਵਾਸੀਆਂ ਨੇ ਕੋਈ ਪੈਸਾ ਨਹੀਂ ਭੇਜਿਆ ਅਤੇ ਸਾਰੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ | ਬਾਅਦ ਵਿਚ ਮਨਕੀਰਤ ਔਲਖ ਦੀ ਅਸਲੀ ਟੀਮ ਨਾਲ ਸੰਪਰਕ ਕਰਨ 'ਤੇ ਪਤਾ ਲੱਗਿਆ ਕਿ ਇਹ ਪੂਰੀ ਤਰ੍ਹਾਂ ਫਰਾਡ ਸੀ ਅਤੇ ਉਨ੍ਹਾਂ ਵਲੋਂ ਕਦੇ ਵੀ ਮਦਦ ਦੇ ਨਾਂਅ 'ਤੇ ਪੈਸੇ ਨਹੀਂ ਮੰਗੇ ਜਾਂਦੇ | ਪਿੰਡ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਠੱਗੀ ਵਾਲੇ ਕਾਲਾਂ ਤੋਂ ਸਾਵਧਾਨ ਰਹਿਣ ਅਤੇ ਬਿਨਾਂ ਪੁਸ਼ਟੀ ਕਿਸੇ ਨੂੰ ਪੈਸੇ ਨਾ ਭੇਜਣ |

Ad Position 22
No active advertisement
ਪਿਛਲੀ ਖ਼ਬਰ ਡੇਰਾ ਠਾਕੁਰ ਦਵਾਰਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਹੈਰੋਇਨ ਸਣੇ ਇਕ ਕਾਬੂ
Ad Position 24