ਲੰਬੀ, 9 ਅਪ੍ਰੈਲ (ਮੇਵਾ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਲਾਲਬਾਈ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਤੇ ਪਿਛਲੇ ਸੈਸ਼ਨ ਦੌਰਾਨ ਪੜ੍ਹਾਈ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਚਮਕਦੇ ਸਿਤਾਰਿਆਂ ਦੇ ਸਨਮਾਨ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ | ਅਰਦਾਸ ਉਪਰੰਤ ਨਵੋਦਿਆ ਪ੍ਰੀਖਿਆ ਪਾਸ ਕਰਨ ਵਾਲੀਆਂ ਤਿੰਨ ਬੱਚੀਆਂ ਗੁਰਵੀਰ ਕੌਰ, ਖੁਸ਼ਪ੍ਰੀਤ ਕੌਰ, ਕਿਰਨਦੀਪ ਕੌਰ ਤੋਂ ਇਲਾਵਾ ਪਹਿਲੀ ਤੋਂ ਪੰਜਾਵੀਂ ਜਮਾਤ ਤੱਕ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ 17 ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲਬਾਈ ਦੇ ਗੋਪਾਲ ਕ੍ਰਿਸ਼ਨ ਸਾਇੰਸ ਟੀਚਰ ਤੇ ਸਮੂਹ ਸਟਾਫ਼ ਮੈਂਬਰ, ਕਲੱਸਟਰ ਮੁਖੀ ਅਮਨਦੀਪ ਕੌਰ ਮੌਜੂਦ ਸਨ | ਇਸ ਤੋਂ ਇਲਾਵਾ ਜਗਤਾਰ ਸਿੰਘ ਸਾਬਕਾ ਪੰਚ, ਟੇਕ ਸਿੰਘ ਪ੍ਰਧਾਨ, ਵਿਪਨ ਕੁਮਾਰ ਗਰਗ, ਰਾਜਾ ਮਾਨ (ਪੀ.ਆਰ.ਟੀ.ਸੀ.), ਲਛਮਣ ਸਿੰਘ ਗ੍ਰੰਥੀ, ਪੱਪੂ ਹਲਵਾਈ ਨੇ ਸਾਰੇ ਪ੍ਰੋਗਰਾਮ ਨੂੰ ਸਫ਼ਲਤਾਪੁੂਰਪਕ ਨੇਪਰੇ ਚਾੜ੍ਹਨ ਲਈ ਸਹਿਯੋਗ ਦਿੱਤਾ | ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਲਾਲਬਾਈ-1 ਦੇ ਮੁੱਖ ਅਧਿਆਪਕ ਤੇ ਸਮੂਹ ਸਟਾਫ਼, ਐੱਸ.ਐੱਮ.ਸੀ. ਕਮੇਟੀ ਮੈਂਬਰਾਂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ |