11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਹਰੀਨੌਂ ਸੜਕ 'ਤੇ ਗ਼ੰਦੇ ਪਾਣੀ ਤੋਂ ਲੋਕ ਔਖੇ, ਨਹੀਂ ਹੋ ਰਹੀ ਕਿਤੇ ਸੁਣਵਾਈ!

Ad Position 21
No active advertisement
ਅਜੀਤ ਡੈਸਕ 10-04-2026
ਕੋਟਕਪੂਰਾ, 9 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਸੰਘਣੀ ਵਸੋਂ ਅਤੇ ਵਧੇਰੇ ਆਵਾਜਾਈ ਵਾਲੀ ਹਰੀਨੌਂ ਸੜਕ ਦੇ ਇਕ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੋ ਰਿਹਾ ਗ਼ੰਦੇ ਪਾਣੀ ਦਾ ਉਛਾਲ ਇੱਥੋਂ ਲੰਘਣ ਵਾਲੇ ਰਾਹਗੀਰਾਂ ਤੇ ਆਮ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ |
ਹੈਰਾਨ ਕਰਨ ਤੇ ਚਿੰਤਾ 'ਚ ਪਾਉਣ ਵਾਲਾ ਪਹਿਲੂ ਇਹ ਵੀ ਹੈ ਕਿ ਇਹ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗ਼ੰਦਾ ਪਾਣੀ ਲਗਾਤਾਰ ਉਛਲ ਰਿਹਾ ਹੈ | ਦੂਜੇ ਪਾਸੇ ਇਹ ਗ਼ੰਦਾ ਪਾਣੀ ਮੁਹੱਲੇ 'ਚ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਪ੍ਰਤੀਤ ਹੋ ਰਿਹਾ ਹੈ | ਵਿਭਾਗੀ ਤੌਰ 'ਤੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਨਹੀਂ ਸਮਝੀ ਅਤੇ ਇਸ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ | ਹਾਲਾਂਕਿ ਇਸ ਮੁੱਖ ਰਸਤੇ ਤੋਂ ਸਕੂਲੀ ਬੱਚੇ ਆਵਾਜਾਈ ਕਰਦੇ ਹਨ | ਇਕ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕ ਇਸ ਰਸਤੇ ਕੋਲੋਂ ਲੰਘ ਕੇ ਹੀ ਸ਼ਹਿਰ 'ਚ ਆਉਣ-ਜਾਣ ਕਰਦੇ ਹਨ | ਇਵੇਂ ਹੀ ਇਸ ਸਥਾਨ ਦੇ ਨੇੜੇ ਡੇਰਾ ਦੁੱਧਾਧਾਰੀ ਬਣਿਆ ਹੋਇਆ ਹੈ, ਜਿੱਥੇ ਕਿ ਸਵੇਰੇ-ਸ਼ਾਮ ਸ਼ਰਧਾਲੂ ਨਤਮਸਤਕ ਹੁੰਦੇ ਹਨ | ਭੂਗੋਲਿਕ ਪੱਖ ਤੋਂ ਹਰੀਨੌਂ ਸੜਕ ਦੇ ਦੋਹੀਂ ਪਾਸੀਂ ਜਿੱਥੇ ਬਹੁਤ ਜ਼ਿਆਦਾ ਦੁਕਾਨਾਂ ਬਣੀਆਂ ਹੋਈਆਂ ਹਨ | ਓਥੇ ਹੀ ਸੰਘਣੀ ਆਬਾਦੀ ਵਾਲੇ ਕਈ ਮੁਹੱਲੇ ਵੀ ਸਥਾਪਿਤ ਹੋ ਚੁੱਕੇ ਹਨ | ਸ਼ਹਿਰ ਨਿਵਾਸੀਆਂ ਨੂੰ ਇਸ ਸੜਕ ਦੇ ਰਸਤੇ ਹੀ ਆਵਾਜਾਈ ਕਰਨੀ ਪੈਂਦੀ ਹੈ | ਹਰੀਨੌਂ ਸੜਕ ਦੇ ਵਸਨੀਕ ਅਤੇ ਸਮਾਜ ਸੇਵੀ ਨੌਜਵਾਨ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਉਨ੍ਹਾਂ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਕੋਟਕਪੂਰਾ, ਜਲ ਸਪਲਾਈ ਵਿਭਾਗ ਅਤੇ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਕਈ ਵਾਰ ਜਾਣੂ ਕਰਵਾਇਆ ਹੈ | ਪਰ ਇਸ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਹੋਣ ਕਾਰਨ ਮੁਹੱਲਾ ਨਿਵਾਸੀਆਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਦ ਉਹ ਕਿਸੇ ਅਧਿਕਾਰੀ ਨਾਲ ਫ਼ੋਨ 'ਤੇ ਗੱਲ ਕਰਦੇ ਹਨ ਤਾਂ ਉਹ ਅੱਗੇ ਕਿਸੇ ਹੋਰ ਅਧਿਕਾਰੀ ਨਾਲ ਸੰਪਰਕ ਕਰਨ ਨੂੰ ਕਹਿ ਦਿੰਦੇ ਹਨ | ਲੋਕਾਂ ਦੀ ਮੰਗ ਹੈ ਕਿ ਉਕਤ ਸਮੱਸਿਆ ਨੂੰ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਕਾਰਨਾਂ ਕਰਕੇ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਨੂੰ ਚੰਡੀਗੜ੍ਹ ਸ਼ਿਫਟ ਕਰਨ 'ਤੇ ਪੀੜਤ ਪਰਿਵਾਰ ਨਾਰਾਜ਼ ਅਗਲੀ ਖ਼ਬਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਦੁੱਖ ਸਾਂਝਾ
Ad Position 24