ਮਲੋਟ, 11 ਅਪ੍ਰੈਲ (ਪਾਟਿਲ)-ਧਾਨਕਾ ਸਮਾਜ ਜਨਜਾਤੀ ਰਾਜਸਥਾਨ ਪਿਛਲੇ ਲੰਮੇ ਸਮੇਂ ਤੋਂ ਰਾਜਸਥਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਐੱਸ.ਟੀ. ਸਰਟੀਫ਼ਿਕੇਟ ਬਣਾਉਣ ਦੀ ਪ੍ਰਕਿਰਿਆ ਬਹਾਲ ਕੀਤੀ ਜਾਵੇ, ਜਿਸ ਦੇ ਸਮਰਥਨ ਵਿਚ ਦਾਣਾ ਮੰਡੀ ਮਲੋਟ ਵਿਖੇ ਮਜ਼ਦੂਰਾਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਅਤੇ ਡਾ. ਰਿਖੀਕੇਸ਼ ਪਰਵਲ ਭੋਲੀ ਸ਼ਹਿਰੀ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ | ਜ਼ਿਕਰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ਤੋਂ ਧਾਨਕਾ ਸਮਾਜ ਜਨਜਾਤੀ ਦੇ ਐੱਸ.ਟੀ. ਸਰਟੀਫ਼ਿਕੇਟ ਪੂਰੇ ਰਾਜਸਥਾਨ ਵਿਚ ਸਹੀ ਤਰੀਕੇ ਨਾਲ ਬਣਦੇ ਆ ਰਹੇ ਹਨ, ਪਰ 9 ਅਗਸਤ 2019 ਨੂੰ ਸਮੇਂ ਦੀ ਸਰਕਾਰ ਦੀ ਇਕ ਫ਼ਰਜ਼ੀ ਚਿੱਠੀ ਨੇ ਧਾਨਕਾ ਸਮਾਜ ਜਨਜਾਤੀ ਨਾਲ ਸੰਬੰਧਿਤ ਦੋ ਜ਼ਿਲਿ੍ਹਆਂ ਹਨੂੰਮਾਨਗੜ੍ਹ ਤੇ ਸ੍ਰੀ ਗੰਗਾਨਗਰ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਐੱਸ.ਟੀ. ਸਰਟੀਫ਼ਿਕੇਟ ਬਣਾਉਣ ਦੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ | ਰਾਜਸਥਾਨ ਦੀਆਂ ਮੰਡੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਮਲੋਟ ਤੋਂ ਰੋਸ਼ਨ ਲਾਲ ਬਮਨੀਆ, ਸੁਰੇਸ਼ ਕੁਮਾਰ ਬਾਗਡੀ, ਪ੍ਰੇਮ ਕੁਮਾਰ ਬਮਨੀਆ, ਪ੍ਰੇਮ ਕੁਮਾਰ ਇੰਦੌਰਾ ਅਤੇ ਜਥੇਦਾਰ ਸੁਦੇਸ਼ ਪਾਲ ਸਿੰਘ ਖ਼ਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਸਮੂਹ ਦਾਣਾ ਮੰਡੀ ਮਜ਼ਦੂਰ ਰਾਜਸਥਾਨ ਦੇ ਦਾਣਾ ਮੰਡੀ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ | ਇਸ ਮੌਕੇ ਨਰੇਸ਼ ਕੁਮਾਰ ਬਮਨੀਆ, ਕਿ੍ਸ਼ਨ ਇੰਦੌਰਾ, ਸਤਪਾਲ, ਪ੍ਰੇਮ ਲੁਗਰੀਆ, ਗੋਬਿੰਦ ਖਰੇਰਾ, ਸੰਜੇ ਬੂਮਰਾ, ਸੰਜੀਵ ਕੁਮਾਰ ਪਚੇਰਵਾਲ, ਪੰਨਾ ਲਾਲ ਬਾਵਲਾ, ਕਸ਼ਮੀਰੀ ਸੋਲੰਕੀ, ਟਿੰਕੂ ਖੰਨਾ, ਟੋਨੀ ਸਵਿਤਾ, ਕਾਲਾ ਸਾਬਰੀਆ, ਸਤਪਾਲ ਨੁਗਰੀਆ ਮੰਗਤ ਰਾਮ ਖਟਕ, ਵਿਨੋਦ ਬਮਨੀਆ ਅਤੇ ਰਮੇਸ਼ ਬਾਗਡੀ ਆਦਿ ਹਾਜ਼ਰ ਸਨ |