15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 12-04-2026
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਰਜੀਤ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਟੇਜ ਦੀ ਕਾਰਵਾਈ ਜੋਗਿੰਦਰ ਸਿੰਘ ਸਮਾਘ ਵਲੋਂ ਚਲਾਈ ਗਈ | ਮੀਟਿੰਗ ਦੀ ਸ਼ੁਰੂਆਤ ਵਿਚ ਵਿਛੜੇ ਹੋਏ ਸਾਥੀ ਦਰਸ਼ਨ ਸਿੰਘ ਵੱਟੂ ਤੇ ਐਸੋਸੀਏਸ਼ਨ ਸਾਥੀਆਂ ਦੇ ਪਿਛਲੇ ਦਿਨਾਂ ਵਿਚ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਮੀਟਿੰਗ ਦੇ ਦੂਜੇ ਦੌਰ ਵਿਚ ਜਨਮ ਦਿਨ ਵਾਲੇ ਸਾਥੀਆਂ ਪਰਮਜੀਤ ਸਿੰਘ ਹਰੀਕੇ ਕਲਾਂ, ਨੇਮਪਾਲ ਸਿੰਘ ਬੇਦੀ, ਤੇਜਾ ਸਿੰਘ ਖੁੱਬਣ, ਲਛਮਣ ਸਿੰਘ ਲੱਕੜਵਾਲਾ, ਜਗਦੇਵ ਸਿੰਘ ਥਾਂਦੇਵਾਲਾ, ਬਿੰਦਰਪਾਲ ਡੱਬਵਾਲੀ, ਅਜੀਤ ਸਿੰਘ ਬੰਨ੍ਹਾਂਵਾਲੀ, ਦੁਨੀ ਚੰਦ ਜਲਾਲਾਬਾਦ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਲੰਮੀ ਸਿਹਤਮੰਦ ਉਮਰ ਲਈ ਕਾਮਨਾ ਕੀਤੀ ਗਈ | ਮੀਟਿੰਗ ਵਿਚ ਬੁਲਾਰਿਆਂ ਨੇ ਮਾਣਯੋਗ ਉਚ ਅਦਾਲਤ ਦੇ ਨਿਯਮਾਂ ਅਨੁਸਾਰ ਮੁਲਾਜ਼ਮਾਂ ਦੇ ਹੱਕ ਵਿਚ ਡੀ.ਏ. ਤੇ ਡੀ.ਆਰ. ਦੇ ਫ਼ੈਸਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਸਰਕਾਰ ਦੇ ਟਾਲ-ਮਟੋਲ ਵਾਲੇ ਵਤੀਰੇ ਦੀ ਨਿਖੇਧੀ ਕੀਤੀ | ਮੁਲਾਜ਼ਮਾਂ ਵਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਕਾਇਆ ਨਾ ਦਿੱਤਾ, ਤਾਂ ਐਸੋਸੀਏਸ਼ਨ ਜਲਦੀ ਕਿਸੇ ਵੱਡੇ ਸੰਘਰਸ਼ ਦਾ ਐਲਾਨ ਕਰੇਗੀ | ਇਸ ਮੌਕੇ ਮੁਕੰਦ ਸਿੰਘ ਚੇਅਰਮੈਨ, ਭੰਵਰ ਲਾਲ ਸ਼ਰਮਾ, ਪ੍ਰੀਤਮ ਸਿੰਘ ਚੋਟੀਆਂ, ਕਸ਼ਮੀਰ ਸਿੰਘ ਸੁਖਨਾ ਅਬਲੂ, ਸ਼ਿੰਦਰਪਾਲ ਸਿੰਘ ਭੁੱਲਰ, ਦਰਸ਼ਨ ਸਿੰਘ ਈਨਾ ਖੇੜਾ ਨੇ ਸੰਬੋਧਨ ਕੀਤਾ | ਅੰਤ ਵਿਚ ਜੋਗਿੰਦਰ ਸਿੰਘ ਸਮਾਘ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਧਾਨਕਾ ਸਮਾਜ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਸੌਂਪਿਆ ਮੰਗ-ਪੱਤਰ
Ad Position 24