23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਵਿਖੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 15-04-2026
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਟਿੱਲਾ ਬਾਬਾ ਪੂਰਨ ਭਗਤ ਪਿੰਡ ਭੁੱਟੀਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਇਲਾਕੇ ਦੀ ਸੰਗਤ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸੰਬੰਧ 'ਚ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਢਾਡੀ ਸਵਰਨ ਸਿੰਘ ਵਲੋਂ ਵਾਰਾਂ ਪੇਸ਼ ਕੀਤੀਆਂ ਗਈਆਂ, ਜਦਕਿ ਪ੍ਰਸਿੱਧ ਕਵੀਸ਼ਰ ਸਾਧੂ ਸਿੰਘ ਕੋਟੜਾ ਜਟਾਣਾ ਮਾਨਸਾ, ਦੇਵੀ ਦਿਆਲ ਝਲਬੂਟੀ ਤੇ ਜਗਦੀਪ ਸਿੰਘ ਦੇ ਜਥੇ ਨੇ ਇਤਿਹਾਸਕ ਪ੍ਰਸੰਗ ਪੇਸ਼ ਕੀਤੇ | ਉਨ੍ਹਾਂ ਵਿਸਾਖੀ ਪੁਰਬ ਨੂੰ ਸਮਰਪਿਤ ਕਵੀਸ਼ਰੀ ਪੇਸ਼ ਕੀਤੀ | ਇਸ ਤੋਂ ਇਲਾਵਾ ਗਾਇਕ ਨਛੱਤਰ ਰਾਂਝਾ ਨੇ ਧਾਰਮਿਕ ਗੀਤ ਪੇਸ਼ ਕੀਤੇ | ਇਸ ਅਸਥਾਨ 'ਤੇ ਸਵੇਰ ਤੋਂ ਹੀ ਸੰਗਤਾਂ ਦੂਰ-ਦੁਰਾਡੇ ਤੋਂ ਪਹੁੰਚ ਰਹੀਆਂ ਸਨ ਤੇ ਮੱਥਾ ਟੇਕ ਰਹੀਆਂ ਸਨ | ਪੂਰਨ ਭਗਤ ਵਲੋਂ ਜਿਸ ਜਗ੍ਹਾ 'ਤੇ ਵਣ ਦਾ ਬੂਟਾ ਲਾਇਆ ਗਿਆ ਸੀ, ਉਹ ਪੁਰਾਤਨ ਦਰੱਖ਼ਤ ਵੀ ਇੱਥੇ ਮੌਜੂਦ ਹੈ | ਵੱਖ-ਵੱਖ ਸਜੀਆਂ ਦੁਕਾਨਾਂ ਤੋਂ ਲੋਕਾਂ ਵਲੋਂ ਖ਼ਰੀਦੋ-ਫਰੋਖ਼ਤ ਕੀਤੀ ਗਈ | ਬੱਚਿਆਂ ਲਈ ਮਨੋਰੰਜਨ ਝੂਲੇ ਤੇ ਹੋਰ ਆਈਟਮਾਂ ਲੱਗੀਆਂ ਹੋਈਆਂ ਸਨ | ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਪਾਣੀ ਦੀ ਛਬੀਲ ਲਾਈ ਗਈ ਤੇ ਸਰਪੰਚ ਬਲਜੀਤ ਸਿੰਘ ਤੇ ਹੋਰ ਸੇਵਾਦਾਰ ਇਸ ਮੌਕੇ ਸੰਗਤ ਲਈ ਜਲ ਸੇਵਾ ਕਰ ਰਹੇ ਸਨ | ਇਸ ਤੋਂ ਇਲਾਵਾ ਕੜੀ ਚਾਵਲ ਤੇ ਖੀਰ ਪ੍ਰਸ਼ਾਦੇ ਦਾ ਲੰਗਰ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਾਇਆ ਗਿਆ | ਸੰਤ ਬਾਬਾ ਦਰਸ਼ਨ ਦਾਸ ਨੇ ਵਿਸਾਖੀ ਦੇ ਦਿਹਾੜੇ 'ਤੇ ਸੰਗਤ ਨੂੰ ਵਧਾਈ ਦਿੱਤੀ ਤੇ ਪਿੰਡ ਤੇ ਇਲਾਕੇ ਵਿਚ ਸੁੱਖ ਸ਼ਾਂਤੀ ਲਈ ਦੁਆ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਵਰਮੀ ਕੰਪੋਸਟਿੰਗ ਕੋਰਸ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
Ad Position 24