ਮਲੋਟ, 15 ਅਪ੍ਰੈਲ (ਪਾਟਿਲ)-ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ, ਜਿਸ 'ਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵਲੋਂ ਬਾਬਾ ਸਾਹਿਬ ਦੀ ਮੂਰਤੀ ਨੂੰ ਫ਼ੁੱਲ-ਮਾਲਾਵਾਂ ਭੇਟ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਬਾਬਾ ਸਾਹਿਬ ਦੀ ਜੀਵਨੀ 'ਤੇ ਚਾਨਣਾ ਪਾਇਆ | ਉਪਰੰਤ ਲੱਡੂ ਵੰਡ ਕੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਅਮਨਦੀਪ ਸੰਧੂ, ਜ਼ਿਲ੍ਹਾ ਸਕੱਤਰ ਕਿਸ਼ੋਰ ਕੁਮਾਰ, ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ, ਮੰਡਲ ਰਿਖੀਕੇਸ ਪਰਵਲ ਭੋਲੀ, ਹਰਪ੍ਰੀਤ ਮਾਨ, ਓਮ ਪ੍ਰਕਾਸ਼ ਡੁਡੇਜਾ, ਓਮ ਪ੍ਰਕਾਸ਼ ਚਾਨਣਾ, ਸੂਰਜ ਕੁਮਾਰ, ਸਤੀਸ਼ ਚੰਦਰ ਦੂਬੇ, ਰੌਸ਼ਨ ਲਾਲ, ਉਤਮ ਚੰਦ, ਮਨਪ੍ਰੀਤ, ਰਵਿਦਾਸ ਨਗਰ ਤੋਂ ਪ੍ਰਧਾਨ ਸੋਨੂੰ ਪਰਵਲ, ਵਾਈਸ ਪ੍ਰਧਾਨ ਕਰਨੀ ਰਾਮ ਆਦਿ ਮੌਜੂਦ ਸਨ |