27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਅਕੈਡਮੀ ਦੀ ਵਿਦਿਆਰਥਣ ਐਡੀਸਨ ਨੇ 98.80 ਪ੍ਰਤੀਸ਼ਤ ਨਾਲੇ ਅੰਕ ਲੈ ਕੇ ਪਹਿਲਾ, ਤਕਦੀਰ ਕੌਰ ਨੇ 98.40 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਏਕਮਵੀਰ ਕੌਰ ਨੇ 98.20 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਜ਼ਿਕਰਯੋਗ ਹੈ ਕਿ 98 ਵਿਦਿਆਰਥੀਆਂ 'ਚੋਂ 26 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਸ਼ਿਆਂ ਅਨੁਸਾਰ ਇਨਫਾਰਮੇਸ਼ਨ ਟੈਕਨਾਲੋਜੀ 'ਚੋਂ 100 ਅੰਕ, ਸਾਇੰਸ 'ਚੋਂ 99 ਅੰਕ, ਗਣਿਤ ਵਿਚੋਂ 99 ਅੰਕ, ਅੰਗਰੇਜ਼ੀ 'ਚੋਂ 99 ਅੰਕ, ਸਮਾਜਿਕ ਸਿੱਖਿਆ ਵਿਚੋਂ 99 ਅੰਕ ਅਤੇ ਪੰਜਾਬੀ ਵਿਚੋਂ 99 ਅੰਕ ਟਾਪ ਸਕੋਰ ਰਿਹਾ | ਇਸ ਮੌਕੇ ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਸਫ਼ਲਤਾ ਦਾ ਸਿਹਰਾ ਆਪਣੇ ਮਿਹਨਤੀ ਸਟਾਫ਼ ਨੂੰ ਦਿੰਦੇ ਹੋਏ ਮਾਪਿਆਂ, ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਐੱਚ.ਐੱਸ. ਹਾਈ ਸਕੂਲ ਵਿਖੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24