27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੇਂਟ ਫ਼ਰੀਦ ਪਬਲਿਕ ਸਕੂਲ ਵਿਖੇ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੇਂਟ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਦਸਵੀਂ ਕਲਾਸ (ਸੀ.ਬੀ.ਐੱਸ.ਈ.) ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਐਲਾਨੇ ਗਏ ਨਤੀਜੇ ਮੁਤਾਬਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸਫ਼ਲਤਾਪੂਰਵਕ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਅਧਿਆਪਕਾਂ ਦੀ ਲਗਾਤਾਰ ਮਿਹਨਤ, ਵਿਦਿਆਰਥੀਆਂ ਦੀ ਲਗਨ ਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੀਕ ਹੈ | ਇਸ ਦੌਰਾਨ ਆਕਾਸ਼ਦੀਪ ਕੌਰ ਪੁਤਰੀ ਗੁਰਬਖਸ਼ ਸਿੰਘ ਨੇ ਪਹਿਲਾ, ਹਰਸ਼ਿਤ ਪੁਜਾਰੀ ਪੁੱਤਰ ਸੁਨੀਲ ਕੁਮਾਰ ਨੇ ਦੂਜਾ ਤੇ ਜੀਆ ਪੁਤਰੀ ਸੁਖਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਸਕੂਲ ਦੀ ਉਚ ਸਿੱਖਿਆ ਪ੍ਰਣਾਲੀ ਤੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਨਤੀਜਾ ਹੈ | ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਤੇ ਧਿਆਨ ਦਿੰਦਾ ਹੈ, ਜਿਸ ਨਾਲ ਉਹ ਜੀਵਨ ਦੇ ਹਰ ਖੇਤਰ ਵਿਚ ਅੱਗੇ ਵਧ ਸਕਣ | ਸਕੂਲ ਦੇ ਚੇਅਰਮੈਨ ਸੂਰਜ ਸਿੰਘ ਬਰਾੜ, ਪਰਮਜੀਤ ਕੌਰ ਬਰਾੜ ਤੇ ਪਿ੍ੰਸੀਪਲ ਜੋਗਿੰਦਰ ਤਨੇਜਾ ਨੇ ਸ਼ਾਨਦਾਰ ਨਤੀਜੇ 'ਤੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਔਲਖ ਵਿਖੇ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਵਿਖੇ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24