ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸੀ.ਬੀ.ਐੱਸ.ਈ. ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੰਬੀਢਾਬ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਲਗਾਤਾਰ ਪਿਛਲੇ 10 ਸਾਲ ਵਾਂਗ 100 ਫ਼ੀਸਦੀ ਰਿਹਾ ਹੈ | ਜਦਕਿ ਪੰਜਾਬੀ ਤੇ ਕੰਪਿਊਟਰ ਵਿਸ਼ੇ 'ਚੋਂ ਅਦਿੱਤਿਆ ਤੇ ਜੈਵਿਕ ਨੇ 100 ਵਿਚੋਂ 100 ਅੰਕ ਲੈ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਨਤੀਜੇ 'ਚ ਅਦਿੱਤਿਆ ਪੁੱਤਰ ਪਵਨ ਕੁਮਾਰ ਨੇ 94.4 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਜਦਕਿ ਜੈਵਿਕ ਪੁੱਤਰ ਰਮਨ ਕੁਮਾਰ ਨੇ ਦੂਜਾ ਅਤੇ ਏਕਨੂਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਪੰਜਾਬੀ ਵਿਚ 70 ਪ੍ਰਤੀਸ਼ਤ ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਤੇ ਕੰਪਿਊਟਰ ਵਿਸ਼ੇ ਦਾ ਨਤੀਜਾ ਸ਼ਾਨਦਾਰ ਰਿਹਾ | ਬਾਕੀ ਵਿਸ਼ਿਆਂ 'ਚ ਵੀ ਬੱਚਿਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੀ ਮੈਨੇਜਮੈਂਟ ਨੇ ਪਿ੍ੰਸੀਪਲ, ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |