ਸ੍ਰੀ ਮੁਕਤਸਰ ਸਾਹਿਬ, 16 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਗੁਰੂਕੁਲ ਸਕੂਲ ਪਿੰਡ ਹਰੀਕੇ ਕਲਾਂ ਸੀ.ਬੀ.ਐੱਸ.ਈ. ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਨੇ 100 ਫ਼ੀਸਦੀ ਨਤੀਜਾ ਦਰਜ ਕਰਦਿਆਂ ਕੁੱਲ 63 ਵਿਚੋਂ 63 ਵਿਦਿਆਰਥੀਆਂ ਨੂੰ ਪੂਰਨ ਸਫ਼ਲਤਾ ਦਿਵਾਈ | ਇਸ ਪ੍ਰਾਪਤੀ ਨਾਲ ਸਕੂਲ ਨੇ ਇਲਾਕੇ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ | ਪ੍ਰਾਪਤ ਨਤੀਜੇ ਅਨੁਸਾਰ ਅਬੀਜੋਤ ਕੌਰ ਨੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਮੰਨਤਪ੍ਰੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਤੇ ਸੁਖਮਨਪ੍ਰੀਤ ਕੌਰ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਹਿਜਦੀਪ ਕੌਰ ਤੇ ਬਬਲਪ੍ਰੀਤ ਕੌਰ ਨੇ 93.4 ਪ੍ਰਤੀਸ਼ਤ, ਬਬਲਜੀਤ ਕੌਰ ਨੇ 92.2 ਪ੍ਰਤੀਸ਼ਤ, ਜੈਸਮੀਨ ਕੌਰ ਬਰਾੜ ਨੇ 92 ਪ੍ਰਤੀਸ਼ਤ, ਸਿਮਰਤ ਕੌਰ ਨੇ 91 ਪ੍ਰਤੀਸ਼ਤ, ਮਨਕੀਰਤ ਸਿੰਘ ਨੇ 90.4 ਪ੍ਰਤੀਸ਼ਤ ਤੇ ਪਰਨੀਤ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਮੈਰਿਟ ਸੂਚੀ ਵਿਚ ਆਪਣੀ ਜਗ੍ਹਾ ਬਣਾਈ | ਹੋਰ ਵਿਦਿਆਰਥੀਆਂ ਵਿਚ ਕਰਨਜੀਤ ਸਿੰਘ ਨੇ 89.4 ਪ੍ਰਤੀਸ਼ਤ, ਅਭੀਜੀਤ ਕੌਰ ਨੇ 88.2 ਪ੍ਰਤੀਸ਼ਤ, ਜੈਸਮੀਨ ਕੌਰ, ਪ੍ਰਭਜੋਤ ਕੌਰ ਤੇ ਖੁਸ਼ਨੂਰ ਕੌਰ ਨੇ 87 ਪ੍ਰਤੀਸ਼ਤ, ਯਸ਼ਕਮਲ ਸਿੰਘ ਨੇ 86.6 ਪ੍ਰਤੀਸ਼ਤ, ਜਸਮਨ ਸਿੰਘ ਨੇ 86 ਪ੍ਰਤੀਸ਼ਤ, ਸੁਖਮਨਪ੍ਰੀਤ ਸਿੰਘ ਤੇ ਤਰਨਪ੍ਰੀਤ ਕੌਰ ਨੇ 85 ਪ੍ਰਤੀਸ਼ਤ, ਮਹਿਕਪ੍ਰੀਤ ਕੌਰ ਨੇ 82.2 ਪ੍ਰਤੀਸ਼ਤ, ਗੁਰਵੀਰ ਸਿੰਘ ਸਮਾਘ ਨੇ 82 ਪ੍ਰਤੀਸ਼ਤ, ਨੂਰਦੀਪ ਕੌਰ ਤੇ ਲਵਿਸ਼ ਨੇ 81 ਪ੍ਰਤੀਸ਼ਤ, ਅੰਮਿ੍ਤਪਾਲ ਸਿੰਘ ਤੇ ਅਭਿਜੋਤ ਸਿੰਘ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵਲੋਂ ਸ਼ਾਨਦਾਰ ਨਤੀਜੇ ਦਿੱਤੇ ਗਏ, ਜਿਸ ਵਿਚ ਅੰਗਰੇਜ਼ੀ 'ਚ ਸਭ ਤੋਂ ਵੱਧ 96 ਅੰਕ ਪ੍ਰਾਪਤ ਕੀਤੇ ਗਏ, ਜਦਕਿ ਪੰਜਾਬੀ, ਗਣਿਤ ਤੇ ਆਈ.ਟੀ. ਵਿਚ 100 'ਚੋਂ 100 ਅੰਕ ਹਾਸਿਲ ਕੀਤੇ ਗਏ | ਸਾਇੰਸ 'ਚ 94 ਤੇ ਸਮਾਜਿਕ ਵਿਗਿਆਨ ਵਿਚ 97 ਅੰਕ ਸਭ ਤੋਂ ਵੱਧ ਰਹੇ, ਜਦਕਿ ਹਿੰਦੀ ਵਿਚ 85 ਅੰਕ ਸਭ ਤੋਂ ਵੱਧ ਪ੍ਰਾਪਤ ਕੀਤੇ ਗਏ | 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ ਅਤੇ 15 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਚ 10 ਵਿਦਿਆਰਥੀਆਂ ਨੇ 90 ਤੋਂ ਵੱਧ ਅਤੇ 19 ਨੇ 80 ਤੋਂ ਵੱਧ ਅੰਕ ਹਾਸਿਲ ਕੀਤੇ | ਪੰਜਾਬੀ ਵਿਚ ਤਿੰਨ ਵਿਦਿਆਰਥੀਆਂ ਨੇ ਪੂਰੇ 100 ਅੰਕ ਪ੍ਰਾਪਤ ਕੀਤੇ, 27 ਦੇ 90 ਤੋਂ ਵੱਧ ਅਤੇ 9 ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਗਣਿਤ ਵਿਚ ਇਕ ਵਿਦਿਆਰਥੀ ਨੇ 100 ਅੰਕ ਹਾਸਿਲ ਕੀਤੇ | ਜਦਕਿ ਤਿੰਨ ਨੇ 90 ਤੋਂ ਵੱਧ ਅਤੇ 6 ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਾਇੰਸ ਵਿਚ 5 ਵਿਦਿਆਰਥੀਆਂ ਨੇ 90 ਤੋਂ ਵੱਧ ਅਤੇ 9 ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਮਾਜਿਕ ਵਿਗਿਆਨ ਵਿਚ 8 ਵਿਦਿਆਰਥੀਆਂ ਨੇ 90 ਤੋਂ ਵੱਧ ਅਤੇ 10 ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਆਈ.ਟੀ. ਵਿਚ 1 ਵਿਦਿਆਰਥੀ ਨੇ 100 ਅੰਕ ਪ੍ਰਾਪਤ ਕੀਤੇ, 21 ਨੇ 90 ਤੋਂ ਵੱਧ ਅਤੇ 24 ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਜਦਕਿ ਹਿੰਦੀ ਵਿਚ 11 ਵਿਦਿਆਰਥੀਆਂ ਨੇ 80 ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਪ੍ਰਬੰਧਕਾਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਪਿ੍ੰਸੀਪਲ, ਸਟਾਫ਼ ਮੈਂਬਰਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ ਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ |