27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰਦੁਆਰਾ ਸਾਹਿਬ ਹਰਿੰਦਰਾ ਨਗਰ 'ਚ ਖ਼ਾਲਸਾ ਸਾਜਨਾ ਦਿਵਸ ਮਨਾਇਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਸਾਖੀ ਮੌਕੇ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਧਾਰਮਿਕ ਮੁਕਾਬਲਿਆਂ 'ਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਮਨਪ੍ਰੀਤ ਸਿੰਘ ਬਰਾੜ, ਬਲਵਿੰਦਰ ਸਿੰਘ ਸੰਧੂ, ਪਿ੍ੰਸੀਪਲ ਦਲਬੀਰ ਸਿੰਘ ਤੇ ਹਰਭਜਨ ਸਿੰਘ | ਅਜੀਤ ਤਸਵੀਰਾਂ <br/> 17-04-2026
ਫ਼ਰੀਦਕੋਟ, 16 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਖਾਲਸਾ ਸਾਜਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਸਾਬਤ ਸੂਰਤ ਸਿੱਖ ਬੱਚਿਆਂ ਤੇ ਬੱਚੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਦਲਬੀਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਬਰਾੜ ਨੇ ਆਈ ਸੰਗਤ ਨੂੰ ਜੀ ਆਇਆ ਨੂੰ ਆਖਿਆ | ਸਟੱਡੀ ਸਰਕਲ ਦੇ ਪ੍ਰਬੰਧਕ ਹਰਭਜਨ ਸਿੰਘ ਨੇ ਗੁਰਬਾਣੀ ਨਾਲ ਸਬੰਧਿਤ ਭਾਸ਼ਣ, ਕਵਿਤਾ ਉਚਾਰਨ, ਆਓ ਰੰਗ ਭਰੀਏ ਮੁਕਾਬਲਿਆਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ | ਫ਼ਰੀਦਕੋਟ ਇਕਾਈ ਵਲੋਂ ਕਰਵਾਏ ਇਨ੍ਹਾਂ ਮੁਕਾਬਲਿਆਂ ਦੇ ਪ੍ਰਸ਼ਨ ਉਤਰ 'ਚ ਗੁਰਪ੍ਰੀਤ ਕੌਰ ਨੇ ਪਹਿਲਾ, ਪਿ੍ਆਂਸੀ ਨੇ ਦੂਜਾ ਅਤੇ ਤਲਵੀਨ ਕੌਰ ਨੇ ਤੀਜਾ, ਜਦੋਂਕਿ ਗੁਰਜੀਤ ਕੌਰ, ਗੁਰਜੋਤ ਸਿੰਘ ਅਤੇ ਸੁਪਰੀਮ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ | ਕਵਿਤਾ ਉਚਾਰਨ ਮੁਕਾਬਲੇ 'ਚ ਪ੍ਰਭਨੂਰ ਸਿੰਘ ਨੇ ਪਹਿਲਾ, ਫ਼ਤਿਹਦੀਪ ਕੌਰ ਨੇ ਦੂਸਰਾ ਅਤੇ ਇਮਾਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਭਾਸ਼ਣ 'ਚ ਅਸ਼ਰੀਤ ਕੌਰ ਪਹਿਲੇ, ਮਹਿਕਪ੍ਰੀਤ ਕੌਰ ਦੂਸਰੇ ਅਤੇ ਪੁਸ਼ਪਪ੍ਰੀਤ ਸਿੰਘ ਤੀਸਰੇ ਸਥਾਨ 'ਤੇ ਰਿਹਾ | ਆਓ ਰੰਗ ਭਰੀਏ 'ਚ ਅੰਗਦਜੋਤ ਸਿੰਘ ਨੇ ਪਹਿਲਾ, ਏਕਮਜੋਤ ਕੌਰ ਨੇ ਦੂਜਾ ਤੇ ਗੁਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਗੁਰਮੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ, ਪਰਮਪਾਲ ਸਿੰਘ ਬਰਾੜ, ਇੰਜ. ਗੁਰਚਰਨ ਸਿੰਘ ਮਾਨ, ਗੁਰਮੀਤ ਸਿੰਘ ਬਰਾੜ, ਸ਼ਿਵਰਾਜ ਸਿੰਘ ਬਰਾੜ, ਗੁਰਨੈਬ ਸਿੰਘ ਬਰਾੜ, ਹਰਪ੍ਰੀਤ ਸਿੰਘ ਸੋਢੀ, ਐਡੀਸ਼ਨਲ ਐਸ.ਈ. ਹਰਜਿੰਦਰ ਸਿੰਘ, ਕਰਮ ਸਿੰਘ ਕਿਰਤੀ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਸਾਖੀ ਮੌਕੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ
Ad Position 24