27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

• ਸ਼ਹਿਰਾਂ 'ਚ ਸਵੇਰੇ ਤੇ ਸ਼ਾਮ ਹੁੰਦੀ ਹੈ ਠਾਹ-ਠਾਹ • ਪਾਬੰਦੀ ਦਾ ਨਹੀਂ ਕੋਈ ਅਸਰ ਵਿਆਹ ਸਮਾਗਮਾਂ ਤੋਂ ਇਲਾਵਾ ਹਰ ਖ਼ੁਸ਼ੀ ਸਮੇਂ ਚੱਲਣ ਲੱਗੇ ਪਟਾਕੇ ਵਾਤਾਵਰਨ ਲਈ ਖ਼ਤਰਨਾਕ

Ad Position 21
No active advertisement
ਅਜੀਤ ਡੈਸਕ 21-04-2026
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਵਿਆਹ ਸਮਾਗਮਾਂ ਤੋਂ ਇਲਾਵਾ ਹਰ ਖ਼ੁਸ਼ੀ ਸਮੇਂ ਪੰਜਾਬ 'ਚ ਪਟਾਕੇ ਚਲਾਉਣ ਦਾ ਚੱਲ ਰਿਹਾ ਰੁਝਾਨ ਵਾਤਾਵਰਣ ਲਈ ਬੇਹੱਦ ਖ਼ਤਰਨਾਕ ਹੈ | ਭਾਵੇਂ ਕਾਨੂੰਨੀ ਤੌਰ 'ਤੇ ਨਿਰਧਾਰਤ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਦੀ ਮਨਾਹੀ ਹੈ, ਪਰ ਦੇਰ ਰਾਤ ਤੱਕ ਸ਼ਹਿਰਾਂ ਵਿਚ ਵੱਡੇ ਬਾਰੂਦੀ ਪਟਾਕਿਆਂ ਦੀ ਠਾਹ-ਠਾਹ ਹੁੰਦੀ ਰਹਿੰਦੀ ਹੈ | ਇਕ ਵਾਰ ਅੱਗ ਲਾਉਣ ਤੋਂ ਬਾਅਦ ਆਤਿਸ਼ਬਾਜ਼ੀ ਰੂਪੀ ਇਹ ਪਟਾਕੇ ਅਸਮਾਨ ਵਿਚ ਜਾ ਕੇ ਜਦੋਂ ਫਟਦੇ ਹਨ, ਤਾਂ ਧਮਾਕੇਦਾਰ ਆਵਾਜ਼ ਤੋਂ ਇਲਾਵਾ ਵਾਤਾਵਰਨ ਨੂੰ ਬੇਹੱਦ ਪ੍ਰਦੂਸ਼ਿਤ ਕਰਦੇ ਹਨ, ਜੋ ਬੱਚਿਆਂ ਬਜ਼ੁਰਗਾਂ ਤੋਂ ਇਲਾਵਾ ਸਾਹ ਦੇ ਮਰੀਜ਼ਾਂ ਲਈ ਖ਼ਤਰਨਾਕ ਸਾਹਿਬਤ ਹੁੰਦੇ ਹਨ | ਬੀਤੇ ਦਿਨ ਇਕ ਵੀਡੀਓ ਵੀ ਚਰਚਾ ਵਿਚ ਰਹੀ ਕੇ ਅਮਰੀਕਾ ਵਿਚ ਇਕ ਨੌਜਵਾਨ ਪੱਕਾ ਹੋਣ ਦੀ ਖ਼ੁਸ਼ੀ 'ਚ ਪੰਜਾਬ ਦੇ ਇਕ ਪਿੰਡ 'ਚ ਪਟਾਕੇ ਚਲਾਏ ਗਏ ਅਤੇ ਉਹ ਕਣਕ ਦੀ ਪੱਕੀ ਫ਼ਸਲ ਵਿਚ ਡਿੱਗ ਪਏ ਤੇ ਦੂਰ ਤੱਕ ਅੱਗ ਫ਼ੈਲਣ ਨਾਲ ਵੱਡਾ ਨੁਕਸਾਨ ਹੋਇਆ | ਇਸ ਤਰ੍ਹਾਂ ਹੀ ਵਿਆਹ ਸਮਾਗਮ ਸਿਰਫ਼ ਆਵਾਜ਼ਾਂ ਤੱਕ ਸੀਮਤ ਨਹੀਂ ਰਹੇ, ਸਗੋਂ ਵਿਖਾਵੇ ਤੇ ਸ਼ਾਨੋ-ਸ਼ੌਕਤ ਦਾ ਪ੍ਰਤੀਕ ਬਣ ਗਏ ਹਨ | ਸ਼ਹਿਰਾਂ 'ਚ ਰਾਤ ਦੇ ਵਿਆਹਾਂ ਸਮੇਂ ਤੇ ਪਿੰਡਾਂ 'ਚ ਵੀ ਵਿਆਹ ਸਮਾਗਮਾਂ ਦੌਰਾਨ ਵੱਡੀ ਮਾਤਰਾ 'ਚ ਪਟਾਕੇ ਚਲਾਏ ਜਾਂਦੇ ਹਨ | ਇਨ੍ਹਾਂ ਤੋਂ ਨਿਕਲਣ ਵਾਲਾ ਧੂੰਆਂ ਹਵਾ ਵਿਚ ਜ਼ਹਿਰੀਲੇ ਤੱਤ ਮਿਲਾਉਂਦਾ ਹੈ | ਇਹ ਤੱਤ ਹਵਾ ਦੀ ਗੁਣਵੱਤਾ ਨੂੰ ਖ਼ਰਾਬ ਕਰਦੇ ਹਨ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਨੂੰ ਵਧਾਉਂਦੇ ਹਨ | ਵਿਆਹਾਂ ਦੇ ਸੀਜ਼ਨ ਦੌਰਾਨ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵਧ ਜਾਂਦਾ ਹੈ, ਜੋ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ | ਇਸ ਤੋਂ ਇਲਾਵਾ ਪਟਾਕਿਆਂ ਦੀਆਂ ਤੇਜ਼ ਆਵਾਜ਼ਾਂ ਸ਼ੋਰ ਪ੍ਰਦੂਸ਼ਣ ਨੂੰ ਜਨਮ ਦਿੰਦੀਆਂ ਹਨ | ਮਨੁੱਖੀ ਜੀਵਨ ਤੇ ਪਾਲਤੂ ਜਾਨਵਰਾਂ 'ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਹਾਦਸੇ ਵੀ ਵਾਪਰਦੇ ਹਨ | ਪਟਾਕੇ ਚਲਾਉਣ ਵਾਲੇ ਦੀ ਖ਼ੁਸ਼ੀ ਕਿਸੇ ਹੋਰ ਲਈ ਦੁੱਖ ਦਾ ਕਾਰਨ ਬਣ ਸਕਦੀ ਹੈ | ਪਟਾਕਿਆਂ ਨਾਲ ਅੱਗ ਲੱਗਣ ਦੇ ਖ਼ਤਰੇ ਵੀ ਹੁੰਦੇ ਹਨ | ਹਰ ਸਾਲ ਕਈ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿਚ ਜਾਨੀ ਨੁਕਸਾਨ ਹੁੰਦਾ ਹੈ ਅਤੇ ਲੋਕ ਜ਼ਖ਼ਮੀ ਵੀ ਹੁੰਦੇ ਹਨ | ਫ਼ੁੱਲਾਂ ਦੀ ਸਜਾਵਟ ਅਤੇ ਰੌਸ਼ਨੀਆਂ ਕਰਕੇ ਵੀ ਕੋਈ ਖ਼ੁਸ਼ੀ ਮਨਾਈ ਜਾ ਸਕਦੀ ਹੈ, ਪਰ ਹੁਣ ਧਾਰਮਿਕ ਅਸਥਾਨਾਂ 'ਤੇ ਵੀ ਵੱਡੀ ਪੱਧਰ 'ਤੇ ਆਤਿਸ਼ਬਾਜ਼ੀ ਤੇ ਪਟਾਕੇ ਚਲਾਏ ਜਾਂਦੇ ਹਨ | ਪਟਾਕਿਆਂ 'ਤੇ ਫ਼ਾਲਤੂ ਖ਼ਰਚਾ ਕਰਕੇ ਵਾਤਾਵਰਨ ਲਈ ਖ਼ਤਰਾ ਪੈਦਾ ਕਰਕੇ ਲੋਕ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਹੇ ਹਨ | ਕੋਈ ਵੀ ਖ਼ੁਸ਼ੀ ਪ੍ਰਦੂਸ਼ਣ ਵਧਾ ਕੇ ਨਹੀਂ ਮਨਾਈ ਜਾ ਸਕਦੀ, ਸਗੋਂ ਹੋਰ ਸਜਾਵਟ ਕਰਕੇ, ਬੂਟੇ ਲਾ ਕੇ, ਰੋਸ਼ਨੀ ਕਰਕੇ ਵੀ ਮਨਾਈ ਜਾ ਸਕਦੀ ਹੈ | ਕਈ ਦਿਨਾਂ ਤੋਂ ਸ਼ਹਿਰਾਂ 'ਚ ਪਟਾਕਿਆਂ ਦੀਆਂ ਹੁਣ ਤੱਕ ਆ ਰਹੀਆਂ ਲਗਾਤਾਰ ਵੱਡੀਆਂ ਆਵਾਜ਼ਾਂ ਨੇ ਬੁੱਧੀਜੀਵੀਆਂ ਲਈ ਚਿੰਤਾ ਪੈਦਾ ਕੀਤੀ ਹੈ | ਜੇਕਰ ਇਸ ਪ੍ਰਤੀ ਲੋਕ ਸੁਚੇਤ ਨਾ ਹੋਏ, ਤਾਂ ਇਸ ਦੇ ਮਨੁੱਖਤਾ ਨੂੰ ਵੱਡੇ ਨਤੀਜੇ ਭੁਗਤਣੇ ਪੈਣਗੇ |
Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮਾਂ ਤੋਂ ਇਲਾਵਾ ਹਰ ਖ਼ੁਸ਼ੀ ਸਮੇਂ ਚੱਲਣ ਲੱਗੇ ਪਟਾਕੇ ਵਾਤਾਵਰਨ ਲਈ ਖ਼ਤਰਨਾਕ ਅਗਲੀ ਖ਼ਬਰ ਪੁਲਿਸ ਨੇ ਲੋਕਾਂ ਦੀ ਸੁਣਵਾਈ ਲਈ ਜ਼ਿਲ੍ਹਾ ਪੱਧਰ 'ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ
Ad Position 24