27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਸ਼ਾ ਮੁਕਤੀ ਚੇਤਨਾ ਵਿਰਸਾ ਸੰਭਾਲ ਮੁਹਿੰਮ ਵਲੋਂ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 21-04-2026
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਨਸ਼ਾ ਮੁਕਤੀ ਚੇਤਨਾ ਵਿਰਸਾ ਸੰਭਾਲ ਮੁਹਿੰਮ ਵਲੋਂ ਬੈਂਕ ਰੋਡ ਸਥਿਤ ਰਿ-ਫਲੈਕਸ ਜਿੰਮ ਦੇ ਸਹਿਯੋਗ ਨਾਲ ਜਿੰਮ 'ਚ ਖ਼ੂਨਦਾਨ ਕੈਂਪ ਲਾਇਆ ਗਿਆ | ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਕੈਂਪ 'ਚ ਕੁੱਲ 30 ਯੂਨਿਟ ਖ਼ੂਨਦਾਨ ਹੋਇਆ | ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਡਾ. ਅੰਬੇਡਕਰ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ ਤੇ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ, ਅਗਰਵਾਲ ਸਭਾ ਦੇ ਸ਼ਹਿਰੀ ਪ੍ਰਧਾਨ ਤਰਸੇਮ ਗੋਇਲ, ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ., ਡੀ.ਈ.ਓ. ਦਫ਼ਤਰ ਦੇ ਸੀਨੀਅਰ ਅਧਿਕਾਰੀ ਹਰਮੀਤ ਬੇਦੀ, ਜਸਵਿੰਦਰ ਸਿੰਘ ਗੋਹਲਾ, ਰਜਿੰਦਰ ਕੁਮਾਰ ਮੋਰਵਾਲ (ਭੋਲਾ), ਕਸ਼ਮੀਰੀ ਲਾਲ ਖੰਨਾ, ਪਰਮਿੰਦਰ ਸਿੰਘ ਬੱਬਰ, ਸਤੀਸ਼ ਗਰਗ, ਸ਼ਿਵਨੰਦਨ ਬਿੱਲੂ ਕਟਾਰੀਆ, ਰਜਿੰਦਰ ਕੁਮਾਰ ਪ੍ਰਧਾਨ ਮੰਡਲ-3 ਭਾਜਪਾ, ਨਵੀਨ ਕੁਮਾਰ ਨਵੀ ਮੋਰਵਾਲ ਜ਼ਿਲ੍ਹਾ ਜਨਰਲ ਸਕੱਤਰ ਐੱਸ.ਸੀ. ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ, ਕੋਚ ਨੀਰਜ ਖੰਨਾ, ਕੋਚ ਅਭਿਸ਼ੇਕ ਕਿਰਾੜ ਸੋਨੀ, ਕੋਚ ਨਿਰਮਲ ਸਿੰਘ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਚੰਦਨ ਕੁਮਾਰ, ਦੀਪਕ ਕੁਮਾਰ ਮੇਲਾ ਬੇਦੀ ਬੂਟ ਹਾਊਸ, ਗੋਰਾ ਕਬੱਡੀ ਵਾਲਾ, ਗੋਲਡੀ ਸਿੰਘ, ਵਿਕਰਾਂਤ, ਸਨਮ ਬੱਤਰਾ, ਅਮਨ, ਲਵਲੀ ਕੰਬੋਜ ਨਿਊਜ਼ੀਲੈਂਡ, ਰੀਤੂ ਬਾਲਾ, ਸੰਤੋਸ਼ ਕੁਮਾਰ, ਕਰਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੇ ਪਲੇਸਮੈਂਟ ਕੈਂਪ ਲਗਾਇਆ ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਇਕ ਬੱਚੇ ਸਮੇਤ ਦੋ ਔਰਤਾਂ ਜ਼ਖ਼ਮੀ
Ad Position 24