19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਡੇਰਾ ਸੇਖਾ ਝਿੜੀ ਸੇਖਾ ਖ਼ੁਰਦ ਤੋਂ ਮਹੰਤ ਸੁਖਦੇਵ ਮੁਨੀ ਵਲੋਂ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਰਵਾਨਾ

Ad Position 21
No active advertisement
ਅਜੀਤ ਡੈਸਕ 05-05-2026
ਠੱਠੀ ਭਾਈ, 4 ਮਈ (ਜਗਰੂਪ ਸਿੰਘ ਮਠਾੜੂ)-ਪ੍ਰਾਚੀਨ ਉਦਾਸੀਨ ਡੇਰਾ ਸੇਖਾ ਝਿੜੀ ਦੇ ਮੁੱਖ ਸੇਵਾਦਾਰ ਮਹੰਤ ਸੁਖਦੇਵ ਮੁਨੀ ਅਤੇ ਆਸ-ਪਾਸ ਦੇ ਨਗਰਾਂ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਨੂੰ ਹਰੇਕ ਸਾਲ ਦੀ ਤਰਾਂ ਡੇਰਾ ਸੇਖਾ ਝਿੜੀ ਤੋਂ ਕਣਕ ਅਤੇ ਨਕਦ ਰਾਸ਼ੀ ਦੀ ਸੇਵਾ ਮਹੰਤ ਸੁਖਦੇਵ ਮੁਨੀ ਵਲੋਂ ਰਵਾਨਾ ਕੀਤੀ ਗਈ | ਹਜ਼ੂਰ ਸਾਹਿਬ ਤੋਂ ਹੋਰ ਸੇਵਾਦਾਰਾਂ ਨਾਲ ਇੱਥੇ ਪਹੁੰਚੇ ਬਾਬਾ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਡੇਰਾ ਸੇਖਾ ਝਿੜੀ ਦੇ ਮੁੱਖ ਸੇਵਾਦਾਰ ਮਹੰਤ ਸੁਖਦੇਵ ਮੁਨੀ ਵਲੋਂ ਹਜ਼ੂਰ ਸਾਹਿਬ ਲੰਗਰਾਂ ਲਈ ਕਣਕ ਭੇਜੀ ਜਾਂਦੀ ਹੈ | ਬਾਬਾ ਸ਼ਮਿੰਦਰ ਸਿੰਘ ਵਲੋਂ ਮਹੰਤ ਸੁਖਦੇਵ ਮੁਨੀ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਤੋਂ ਸੰਗਤਾਂ ਦਰਸ਼ਨ ਦੀਦਾਰੇ ਲਈ ਹਜ਼ੂਰ ਸਾਹਿਬ ਦਰਸ਼ਨਾਂ ਲਈ ਆਉਣਗੀਆਂ ਤਾਂ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਾਹਿਗੁਰੂ ਸਿੰਘ ਕਾਬਲਵਾਲਾ ਦੇ ਬਾਵਰੀਆ ਸਮਾਜ ਪੰਜਾਬ ਦਾ ਪ੍ਰਧਾਨ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਮਾਲਵੇ ਅੰਦਰ ਮਜ਼ਬੂਤ ਗਠਨ ਨਾਲ ਭਾਜਪਾ ਪੂਰਨ ਬਹੁਮਤ ਨਾਲ ਬਣਾਏਗੀ ਸਰਕਾਰ-ਗੁਰਚਰਨ ਸਿੰਘ ਠੱਠੀ ਭਾਈ
Ad Position 24