ਜੈਤੋ, 12 ਮਈ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਰਾਮਲੀਲਾ ਲਈ ਨਵੀਂ ਕਮੇਟੀ ਦਾ ਗਠਨ ਨਵੇਂ ਪ੍ਰਧਾਨ ਸੰਦੀਪ ਸ਼ਰਮਾ ਟੋਨੀ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਜਿਸ ਵਿਚ ਸੁਰਿੰਦਰ ਲੂੰਬਾ, ਦਰਸ਼ਨ ਮਿੱਤਲ ਅਤੇ ਜਨਕ ਲਹਿਰੀ ਨੂੰ ਸਲਾਹਕਾਰ, ਸਤੀਸ਼ ਕੁਮਾਰ ਗੋਇਲ ਭੀਰੀ ਨੂੰ ਚੇਅਰਮੈਨ, ਅਸ਼ੋਕ ਗਰਗ, ਇਸ਼ੂ ਜਿੰਦਲ, ਮਾਣਕ ਸ਼ਾਹ ਅਤੇ ਨਰੇਸ਼ ਸ਼ਿਵਾ ਨੂੰ ਵਾਈਸ ਚੇਅਰਮੈਨ, ਸੰਦੀਪ ਸ਼ਰਮਾ ਟੋਨੀ ਨੂੰ ਪ੍ਰਧਾਨ, ਨਿੰਦੀ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਨੀਲ ਫੈਟੀ, ਅਮਨ ਬਾਂਸਲ, ਅਨਿਲ ਮਿੱਤਲ ਅਤੇ ਟੋਨੀ ਡੋਡ ਨੂੰ ਵਾਈਸ ਪ੍ਰਧਾਨ, ਨਰੇਸ਼ ਮਿੱਤਲ ਨੂੰ ਸੈਕਟਰੀ, ਨਵਲ ਜੈਨ ਨੂੰ ਵਾਈਸ ਸੈਕਟਰੀ, ਸੁਨੀਲ ਫ਼ੈਟੀ ਨੂੰ ਮੈਨੇਜਰ, ਸੁਰਿੰਦਰ ਗੋਇਲ ਭੂਚੀ ਨੂੰ ਖ਼ਜ਼ਾਨਚੀ, ਵਿਪਨ ਅਰੋੜਾ ਨੂੰ ਵਾਈਸ ਖਜ਼ਾਨਚੀ, ਪੰਕਜ ਜਿੰਦਲ ਨੂੰ ਪੀ.ਆਰ.ਓ., ਸੰਦੀਪ ਲੂੰਬਾ ਨੂੰ ਪ੍ਰੈਸ ਸਕੱਤਰ, ਮੰਚਨ ਲਈ ਡਾਇਲੋਗ ਡਾਇਰੈਕਟਰ ਵਜੋਂ ਮਾਸਟਰ ਸੁਰਿੰਦਰ ਲੂੰਬਾ, ਬਿੰਦੂ ਸਦਿਓੜਾ, ਮਾਣਕ ਸ਼ਾਹ, ਨਿੰਦੀ ਸ਼ਰਮਾ ਅਤੇ ਇਸ਼ੂ ਜਿੰਦਲ ਦੀ ਚੋਣ ਕੀਤੀ ਗਈ | ਮੰਚਨ ਦੌਰਾਨ ਤਿਆਰ ਹੋਣ ਵਾਲੀ ਬਿਲਡਿੰਗ ਇੰਚਾਰਜ ਕਮਲ ਗੁਪਤਾ ਨੂੰ ਬਣਾਇਆ ਗਿਆ | ਮਿਊਜ਼ਿਕ ਡਾਇਰੈਕਟਰ ਵਜੋਂ ਰਾਮ ਅਵਤਾਰ ਵਰਮਾ, ਸੋਨੂੰ ਵਰਮਾ, ਵਿੱਕੀ ਗੋਇਲ, ਟੋਨੀ ਵਰਮਾ ਅਤੇ ਨਿੰਦੀ ਸ਼ਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ | ਬਿਲਡਿੰਗ ਇੰਚਾਰਜ ਹੈਲਪਰ ਵਜੋਂ ਪਾਲਾ ਸਿੰਘ, ਟਿੰਕੂ ਢੱਲਾ ਅਤੇ ਆਸ਼ੀਸ਼ ਬਰਗਾੜੀ ਦੀ ਨਿਯੁਕਤੀ ਹੋਈ | ਸਮਾਗਮ ਦੌਰਾਨ ਹੋਣ ਵਾਲੇ ਜਾਗਰਣ ਲਈ ਟੀਮ 'ਚ ਚੇਅਰਮੈਨ ਸੋਨੂੰ ਵਰਮਾ, ਪੰਕਜ ਜਿੰਦਲ ਅਤੇ ਖੁਸ਼ਹਾਲ ਤਨੇਜਾ, ਜਦਕਿ ਸੰਚਾਲਕ ਵਜੋਂ ਅੰਕੁਰ ਗਰਗ, ਅਭਿਸ਼ੇਕ ਡੋਡ ਅਤੇ ਖੁਸ਼ਹਾਲ ਤਨੇਜਾ ਨੂੰ ਚੁਣਿਆ ਗਿਆ | ਰਮਾਇਣ ਦੌਰਾਨ ਬਣਾਏ ਜਾਣ ਵਾਲੇ ਦਰਬਾਰ ਸਜਾਵਟ ਦੀ ਜ਼ਿੰਮੇਵਾਰੀ ਵਿਪਨ ਅਰੋੜਾ, ਪਾਲਾ ਸਿੰਘ ਅਤੇ ਆਸ਼ੀਸ਼ ਬਰਗਾੜੀ ਨੂੰ ਦਿੱਤੀ ਗਈ | ਭਜਨ ਗਾਇਕਾਂ ਵਿਚ ਸੋਨੂ ਵਰਮਾ, ਵਿੱਕੀ ਗੋਇਲ, ਅੰਕੁਰ ਗਰਗ, ਨਿੰਦੀ ਸ਼ਰਮਾ, ਸੋਨੂੰ ਸੂਰੀ, ਪੰਕਜ ਜਿੰਦਲ, ਸ਼ੇਰੂ ਗਰਗ, ਅਭਿਸ਼ੇਕ ਡੋਡ, ਸੰਜੇ ਜਿੰਦਲ, ਨਵੀਨ ਗਰਗ, ਮੋਨੂੰ ਲੂੰਬਾ ਅਤੇ ਗਣੇਸ਼ ਟੋਲਾ ਨੂੰ ਸ਼ਾਮਿਲ ਕੀਤਾ ਗਿਆ | ਗਰਾਊਾਡ ਕਮੇਟੀ ਵਿਚ ਸ਼ਿਵ ਕੁਮਾਰ ਨੈਨੀ, ਪਾਲਾ ਸਿੰਘ, ਆਸ਼ੀਸ਼ ਬਰਗਾੜੀ ਅਤੇ ਵਿਪਨ ਅਰੋੜਾ ਨੂੰ ਰੱਖਿਆ ਗਿਆ | ਮੇਕਅਪ ਡਾਇਰੈਕਟਰ ਵਜੋਂ ਮਹਾਂਵੀਰ ਜਾਰੀਵਾਲ, ਵਿਕਾਸ ਅਤੇ ਪਾਲਾ ਸਿੰਘ ਦੀ ਚੋਣ ਹੋਈ | ਸਟੋਰ ਕੀਪਰ ਵਜੋਂ ਸੁਖਦਰਸ਼ਨ ਗੋਇਲ, ਟਿੰਕੂ ਢੱਲਾ, ਗਣੇਸ਼ ਟੋਲਾ, ਜਤਿਨ ਸ਼ਰਮਾ ਅਤੇ ਡਗਰਕਾਂਤ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ | ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਰਾਮ ਅਵਤਾਰ ਵਰਮਾ, ਸੋਨੂੰ ਸੂਰੀ, ਅਭਿਸ਼ੇਕ ਡੋਡ, ਖੁਸ਼ਹਾਲ ਤਨੇਜਾ, ਟੋਨੀ ਡੋਡ, ਪੰਕਜ ਜਿੰਦਲ ਅਤੇ ਟੋਨੀ ਸ਼ਰਮਾ ਨੂੰ ਦਿੱਤੀ ਗਈ | ਸਮਾਗਮ ਦੌਰਾਨ ਮੁੱਖ ਮਹਿਮਾਨਾਂ ਦੀ ਸਵਾਗਤ ਲਈ ਵਿਸ਼ੇਸ਼ ਕਮੇਟੀ ਬਣਾਈ ਗਈ | ਜਿਸ ਵਿਚ ਚੇਅਰਮੈਨ ਅਸ਼ੋਕ ਗਰਗ ਬਣੇ, ਜਿਨ੍ਹਾਂ ਨਾਲ ਦਰਸ਼ਨ ਮਿੱਤਲ, ਮੰਨੂ ਗੋਇਲ, ਨਰੇਸ਼ ਸ਼ਿਵਾ, ਇਸ਼ੂ ਜਿੰਦਲ, ਰਾਜ ਜਿੰਦਲ ਅਤੇ ਨਰੇਸ਼ ਮਿੱਤਲ ਨੂੰ ਸ਼ਾਮਿਲ ਕੀਤਾ ਗਿਆ | ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੁਰਿੰਦਰ ਗੋਇਲ ਬਣੇ ਜਦਕਿ ਮੈਂਬਰਾਂ ਵਿਚ ਇਸ਼ੂ ਜਿੰਦਲ, ਮਾਣਕ ਸ਼ਾਹ, ਕਮਲ ਕਿਸ਼ੋਰ ਗੁਪਤਾ ਅਤੇ ਘਨਈਆ ਲਾਲ ਗਰਗ ਨੂੰ ਸ਼ਾਮਲ ਕੀਤਾ ਗਿਆ | ਇਸ ਤੋਂ ਇਲਾਵਾ ਪ੍ਰਮੋਟਰ ਵਜੋਂ ਰਾਮ ਅਵਤਾਰ ਵਰਮਾ, ਟੋਨੀ ਵਰਮਾ, ਸੁਨੀਲ ਫੈਟੀ, ਸੰਜੇ ਜਿੰਦਲ ਅਤੇ ਸੋਨੂੰ ਸੂਰੀ ਨੂੰ ਚੁਣਿਆ ਗਿਆ | ਪਿ੍ੰਟਿੰਗ ਮਟੀਰੀਅਲ ਦੀ ਜ਼ਿੰਮੇਵਾਰੀ ਸੁਨੀਲ ਫੈਟੀ ਅਤੇ ਪੰਕਜ ਜਿੰਦਲ ਨੂੰ ਸੌਂਪੀ ਗਈ |