ਬਾਜਾਖਾਨਾ, 12 ਮਈ (ਜੀਵਨ ਗਰਗ)-ਸੀ ਐਚ ਸੀ ਬਾਜਾਖਾਨਾ ਵਿਖੇ ਅੱਜ ਪੰਜ ਕਿਸ਼ੋਰੀਆ ਦਾ ਐਚ ਪੀ ਵੀ ਟੀਕਾਕਰਨ ਕੀਤਾ ਗਿਆ | ਐਸ.ਐਮ.ਓ ਡਾ. ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿਚ ਇਹ ਇਕ ਇਤਿਹਾਸਕ ਕਦਮ ਹੈ | ਲੜਕੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਓ ਲਈ ਉਨ੍ਹਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ | ਜਿਸ ਵਿਚ 14ਵਾਂ ਜਨਮ ਦਿਨ ਮਨਾ ਚੁੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ | ਸਰਵਾਈਕਲ ਕੈਂਸਰ ਅÏਰਤਾਂ ਵਿਚ ਹੋਣ ਵਾਲੇ ਗੰਭੀਰ ਕੈਂਸਰਾਂ ਤੋਂ ਇਕ ਹੁੰਦਾ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਤੇ ਨਾ ਜਾਕੇ ਆਪਣੀਆਂ ਬੇਟੀਆਂ ਦਾ ਉਨ੍ਹਾਂ ਦੇ ਭਵਿੱਖ ਲਈ ਇਹ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ | ਪ੍ਰਾਈਵੇਟ ਵਿਖੇ ਇਹੀ ਟੀਕਾ 4000 ਰੁਪਏ ਤੱਕ ਦੀ ਲਾਗਤ ਦਾ ਹੈ ਜਿਹੜਾ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ ਪਰ ਹੁਣ ਉਹੀ ਟੀਕਾ ਸਰਕਾਰੀ ਸੰਸਥਾਵਾਂ ਵਿਖੇ ਬਿਲਕੁਲ ਮੁਫ਼ਤ ਲੱਗ ਰਿਹਾ ਹੈ | ਬੀ ਈ ਈ ਫਲੈਗ ਚਾਵਲਾ ਅਤੇ ਬੀ ਈ ਈ ਸੁਰਿੰਦਰ ਕੌਰ ਅਤੇ ਸਿਹਤ ਸੁਪਰਵਾਈਜਰ ਕੰਵਲਜੀਤ ਕੌਰ ਨੇ ਦੱਸਿਆ ਕਿ ਸਮੇਂ 'ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਹੈ | ਇਸ ਮੌਕੇ ਸੁਖਰਾਜ ਸਿੰਘ, ਸੀ ਐਚ ਓ ਬਲਜੀਤ, ਮਪਹਵ ਅਮਰਜੀਤ ਕੌਰ, ਮੋਨੀਕਾ, ਨੀਤੂ, ਪਰਮਜੀਤ ਕੌਰ, ਰੀਤੂ ਬਾਲਾ, ਚਮਕੌਰ ਸਿੰਘ, ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ |