ਫ਼ਰੀਦਕੋਟ, 12 ਮਈ (ਹਰਮਿੰਦਰ ਸਿੰਘ ਮਿੰਦਾ)-ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵਲੋਂ ਮਾਂ-ਦਿਵਸ ਨੂੰ ਸਮਰਪਿਤ ਮਾਂ ਦਿਵਸ ਸਨਮਾਨ ਸਮਾਗਮ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਹੀਰਾ ਵੰਤੀ ਸੇਵਾ-ਮੁਕਤ ਨਾਇਬ ਤਹਿਸੀਲਦਾਰ ਸਨ | ਇਸ ਮੌਕੇ ਸਤਿਕਾਰਯੋਗ ਮਾਵਾਂ ਗੁਰਮੇਲ ਕੌਰ, ਨਸੀਬ ਕੌਰ, ਗੁਰਵਿੰਦਰ ਕੌਰ, ਹਰਬੰਸ ਕੌਰ, ਮਹਿੰਦਰ ਕੌਰ, ਗੁੱਡੀ, ਗੁਰਮੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਮਾਵਾਂ, ਮੁੱਖ ਮਹਿਮਾਨ ਤੇ ਹੋਰਾਂ ਨੂੰ ਜੀ ਆਇਆਂ ਕਿਹਾ | ਸਮਾਗਮ 'ਚ ਉੱਭਰਦੇ ਪੰਜਾਬੀ ਗਾਇਕ ਮੀਤ ਸੰਧਵਾਂ ਦਾ ਗੀਤ 'ਭੋਲੀਆਂ ਮਾਵਾਂ' ਸਭਾ ਵਲੋਂ ਰਿਲੀਜ਼ ਕੀਤਾ ਗਿਆ | ਪੰਜਾਬੀ ਗਾਇਕਾ ਸਰਬਜੀਤ ਕੌਰ ਨੇ ਮਾਂ ਦਿਵਸ ਨੂੰ ਸਮਰਪਿਤ ਗੀਤ ਨਾਲ ਦਰਸ਼ਕਾਂ ਨੂੰ ਭਾਵੁਕ ਕੀਤਾ | ਗਾਇਕ ਗੁਰਪ੍ਰੀਤ ਸਿੰਘ ਨੇ ਵੀ ਮਾਂ ਬਾਰੇ ਗੀਤ ਗਇਆ | ਡਾ. ਨਿਰਮਲ ਕੌਸ਼ਿਕ ਨੇ 'ਮਾਂਵਾਂ ਦੀ ਸਾਡੀ ਜ਼ਿੰਦਗੀ ਵਿਚ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਭ ਦਾ ਧੰਨਵਾਦ ਕੀਤਾ, ਮੰਚ ਸੰਚਾਲਕ ਦੀ ਭੂਮਿਕਾ ਪਰਮਜੀਤ ਕੌਰ ਅਤੇ ਕਸ਼ਮੀਰ ਮਾਨਾ ਨੇ ਕੀਤਾ | ਇਸ ਮੌਕੇ ਮਨਜੀਤ ਕੌਰ ਮਾਨ, ਪਰਵੰਤਾ ਦੇਵੀ, ਬਿਮਲਾ ਢੋਸੀਵਾਲ, ਜਗਤਾਰ ਸਿੰਘ ਬੀ.ਪੀ.ਈ.ਓ., ਜਗਦੀਸ਼ ਰਾਏ ਢੋਸੀਵਾਲ, ਜਗਦੀਸ਼ ਭਾਰਤੀ, ਗੁਰਮੀਤ ਸਿੰਘ, ਹਰਪਾਲ ਸਿੰਘ, ਰਣਜੀਤ ਰਾਣਾ, ਲੱਕੀ ਕੰਮੇਆਣਾ, ਧਰਮ ਪਰਵਾਨਾ, ਸ਼ਰਨਜੀਤ ਸਿੰਘ ਸਰਾਂ, ਹਰਜੀਤ ਸਿੰਘ, ਪੱਪੂ ਐਮ.ਸੀ., ਕਰਮਜੀਤ ਕੌਰ, ਮਮਤਾ ਰਾਣੀ, ਅਰਮਾਨਦੀਪ ਕੌਰ, ਜਸਵਿੰਦਰ ਜੱਸ, ਗੁਰਜੀਤ ਹੈਰੀ ਢਿੱਲੋਂ, ਸੁਖਵੀਰ ਬਾਬਾ, ਅਸ਼ੀਸ਼ ਕੁਮਾਰ, ਪਰਦੀਪ ਅਟਵਾਲ, ਕੇ.ਪੀ. ਸਿੰਘ ਸਰਾਂ, ਬੀਰ ਸਿੰਘ ਅਤੇ ਬਲਕਾਰ ਸਹੋਤਾ ਆਦਿ ਹਾਜ਼ਰ ਸਨ |