ਮਲੋਟ, 14 ਮਈ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਸੀ.ਬੀ.ਐੱਸ.ਈ. ਨਵੀਂ ਦਿੱਲੀ ਵਲੋਂ 12ਵੀਂ ਜਮਾਤ ਦੇ ਐਲਾਨੇ ਸਾਲਾਨਾ ਨਤੀਜਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ | ਵਿਦਿਆਰਥੀਆਂ ਨੇ ਪਿਛਲੇ ਸਾਲ ਨਾਲੋਂ ਹੋਰ ਵਧੀਆ ਤੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਨਵੇਂ ਰਿਕਾਰਡ ਕਾਇਮ ਕੀਤੇ | ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਆਰਟਸ ਗਰੁੱਪ ਵਿਚ ਵਿਵੇਕ ਦੀਪ ਦੇ ਪੁੱਤਰ ਸਕਸ਼ਮ ਮੱਕੜ ਨੇ 500 ਵਿਚੋਂ 484 ਅੰਕ (96.8 ਫ਼ੀਸਦੀ) ਪ੍ਰਾਪਤ ਕਰਕੇ ਪਹਿਲਾ, ਸੁਖਜੀਤ ਸਿੰਘ ਦੇ ਪੁੱਤਰ ਰੌਬਿਨਪ੍ਰੀਤ ਸਿੰਘ ਨੇ 500 ਵਿਚੋਂ 460 ਅੰਕ (92 ਫ਼ੀਸਦੀ) ਪ੍ਰਾਪਤ ਕਰਕੇ ਦੂਜਾ, ਬੂਟਾ ਸਿੰਘ ਪੁੱਤਰੀ ਨਵਨੀਤ ਕੌਰ ਨੇ 500 ਵਿਚੋਂ 457 ਅੰਕ (91.4 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਗਰੁੱਪ ਵਿਚ ਦਲਵਿੰਦਰ ਸਿੰਘ ਦੀ ਪੁੱਤਰੀ ਸਿਮਰਨ ਜੋਤ ਕੌਰ ਨੇ 500 ਵਿਚੋਂ 476 ਅੰਕ (95.2 ਫ਼ੀਸਦੀ) ਪ੍ਰਾਪਤ ਕਰਕੇ ਪਹਿਲਾ, ਪ੍ਰਵੀਨ ਸਿੰਗਲਾ ਦੇ ਪੁੱਤਰ ਅਨਮੋਲ ਸਿੰਗਲਾ ਨੇ 500 ਵਿਚੋਂ 467 ਅੰਕ (93.4 ਫ਼ੀਸਦੀ) ਪ੍ਰਾਪਤ ਕਰਕੇ ਦੂਜਾ ਅਤੇ ਗੁਰਸ਼ਰਨਪ੍ਰੀਤ ਸਿੰਘ ਪੁੱਤਰੀ ਸਿਮਰਨ ਕੌਰ ਨੇ 500 ਵਿਚੋਂ 458 ਅੰਕ (91.6 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਾਇੰਸ ਗਰੁੱਪ ਵਿਚ ਤਰੁਣ ਭਟੇਜਾ ਦੇ ਪੁੱਤਰ ਸ਼ਿਵਮ ਭਟੇਜਾ ਨੇ 500 ਵਿਚੋਂ 455 ਅੰਕ (91 ਫ਼ੀਸਦੀ) ਪ੍ਰਾਪਤ ਕਰਕੇ ਪਹਿਲਾ, ਨਵਪ੍ਰੀਤ ਕੌਰ ਪੁੱਤਰੀ ਤਜਿੰਦਰ ਸਿੰਘ ਨੇ 500 ਵਿਚੋਂ 451 ਅੰਕ (90.2 ਫ਼ੀਸਦੀ) ਪ੍ਰਾਪਤ ਕਰਕੇ ਦੂਜਾ ਅਤੇ ਨਵਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਨੇ 500 ਵਿਚੋਂ 431 ਅੰਕ (86.2 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਵਿਸ਼ੇ ਅਨੁਸਾਰ ਸਕਸ਼ਮ ਨੇ ਫਾਈਨ ਆਰਟਸ ਵਿਚ 100 ਅੰਕ, ਸਿਮਰਨ ਜੋਤ ਕੌਰ ਤੇ ਅਮਨਦੀਪ ਕੌਰ ਨੇ ਸੰਗੀਤ ਵਿਚ 100 ਅੰਕ, ਸਕਸ਼ਮ ਤੇ ਆਰਤੀ ਨੇ ਪੰਜਾਬੀ ਵਿਚ 100 ਅੰਕ, ਸਿਮਰਨ ਜੋਤ ਕੌਰ ਤੇ ਸਕਸ਼ਮ ਮੱਕੜ ਨੇ ਅੰਗਰੇਜ਼ੀ ਵਿਚ 99 ਅੰਕ, ਸਿਮਰਨ ਜੋਤ ਕੌਰ ਨੇ ਅਕਾਊਾਟਸ ਵਿਚ 98 ਅੰਕ, ਸਕਸ਼ਮ ਮੱਕੜ ਨੇ ਅਰਥ ਸ਼ਾਸਤਰ ਵਿਚ 97 ਅੰਕ, ਨਵਰੀਤ ਕੌਰ ਨੇ ਸਰੀਰਕ ਸਿੱਖਿਆ ਵਿਚ 97 ਅੰਕ, ਅਨਮੋਲ ਸਿੰਗਲਾ ਨੇ ਬਿਰਨਸ ਸਟੱਡੀਜ਼ ਵਿਚ 97 ਅੰਕ, ਨਵਪ੍ਰੀਤ ਕੌਰ ਨੇ ਜੀਵ ਵਿਗਿਆਨ ਵਿਚ 95 ਅੰਕ, ਨਵਨੀਤ ਕੌਰ ਨੇ ਗ੍ਰਹਿ ਵਿਗਿਆਨ ਵਿਚ 94 ਅੰਕ, ਸ਼ਿਵਮ ਭਟੇਜਾ ਨੇ ਕੈਮਿਸਟਰੀ ਵਿਚ 92 ਅੰਕ, ਸਿਮਰਨ ਕੌਰ ਨੇ ਯੋਗਾ ਵਿਚ 91 ਅੰਕ, ਮਨਤਾਰ ਸੰਧੂ ਨੇ ਰਾਜਨੀਤੀ ਸ਼ਾਸਤਰ ਵਿਚ 91 ਅੰਕ, ਆਰਤੀ ਨੇ ਬੈਂਕਿੰਗ ਵਿਚ 88 ਅੰਕ, ਸ਼ਿਵਮ ਭਟੇਜਾ ਤੇ ਸਕਸ਼ਮ ਮੱਕੜ ਨੇ ਗਣਿਤ ਵਿਚ 88 ਅੰਕ, ਇਸ਼ਿਤਾ ਧੂੜੀਆ ਨੇ ਖੇਤੀਬਾੜੀ ਵਿਚ 86 ਅੰਕ, ਸੁਖਮਨ ਤੇ ਸ਼ਿਵਮ ਨੇ ਭਟੇਜਾ ਨੇ ਭੌਤਿਕ ਵਿਗਿਆਨ ਵਿਚੋਂ 82 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੇ ਆਪਣੀ ਮਿਹਨਤ ਨਾਲ ਵਧੀਆ ਪ੍ਰਦਰਸ਼ਨ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ | ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ, ਸਮੁੱਚੀ ਡੀ.ਏ.ਵੀ. ਤੇ ਸਥਾਨਕ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਖ਼ੁਸ਼ੀ ਦੀ ਗੱਲ ਹੈ |