01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪੰਜਾਬ ਸਰਕਾਰ ਵਲੋਂ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੇ ਪੁਲਿਸ....

Ad Position 21
No active advertisement
ਅਜੀਤ ਡੈਸਕ 01-10-2026

ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੇ ਪੁਲਿਸ ਪ੍ਰਸ਼ਾਸਨ ’ਚ ਫੇਰਬਦਲ ਕਰਦਿਆਂ 3 ਪੀ.ਪੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ ਅਤੇ ਸਬੰਧਿਤ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਰੀ ਹੁਕਮਾਂ ਅਨੁਸਾਰ ਪਲਵਿੰਦਰ ਸਿੰਘ ਚੀਮਾ, ਪੀ.ਪੀ.ਐੱਸ. (ਡੀਆਰ), ਜੋ ਐੱਸ.ਪੀ. ਇਨਵੈਸਟੀਗੇਸ਼ਨ ਰੂਪਨਗਰ ਵਜੋਂ ਤਾਇਨਾਤ ਸਨ, ਨੂੰ ਐੱਸ.ਪੀ. ਇਨਵੈਸਟੀਗੇਸ਼ਨ ਸੰਗਰੂਰ ਲਾਇਆ ਗਿਆ ਹੈ। ਉਨ੍ਹਾਂ ਦੀ ਤਾਇਨਾਤੀ ਖਾਲੀ ਅਹੁਦੇ ਵਿਰੁੱਧ ਕੀਤੀ ਗਈ ਹੈ।

ਦਵਿੰਦਰ ਕੁਮਾਰ, ਪੀ.ਪੀ.ਐੱਸ., ਐੱਸ.ਪੀ. ਇਨਵੈਸਟੀਗੇਸ਼ਨ ਪਟਿਆਲਾ ਤੋਂ ਤਬਦੀਲ ਕਰਕੇ ਐੱਸ.ਪੀ. ਸਪੈਸ਼ਲ ਬ੍ਰਾਂਚ, ਸੰਗਰੂਰ ਤਾਇਨਾਤ ਕੀਤੇ ਗਏ ਹਨ।

ਇਸੇ ਤਰ੍ਹਾਂ ਰਾਜੇਸ਼ ਕੁਮਾਰ, ਪੀ.ਪੀ.ਐੱਸ., ਜੋ ਐੱਸ.ਪੀ. ਪੀ.ਬੀ.ਆਈ. ਪਟਿਆਲਾ ਵਜੋਂ ਤਾਇਨਾਤ ਸਨ, ਨੂੰ ਐੱਸ.ਪੀ. ਇਨਵੈਸਟੀਗੇਸ਼ਨ, ਪਟਿਆਲਾ ਲਾਇਆ ਗਿਆ ਹੈ। ਉਹ ਦਵਿੰਦਰ ਕੁਮਾਰ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।

ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਅਧਿਕਾਰੀ ਆਪਣੇ ਨਵੇਂ ਤਾਇਨਾਤੀ ਸਥਾਨਾਂ ’ਤੇ ਤੁਰੰਤ ਹਾਜ਼ਰ ਹੋਣਗੇ। ਇਹ ਹੁਕਮ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਨਾਲ ਜਾਰੀ ਕੀਤੇ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਔੜ ਲਾਗੇ ਵਾਪਰਿਆ ਭਿਆਨਕ ਹਾਦਸਾ, ਇਕ ਔਰਤ ਦੀ ਮੌਤ ਅਗਲੀ ਖ਼ਬਰ ਈ.ਡੀ. ਜਲੰਧਰ ਨੇ ਐਸ.ਪੀ. ਓਸਵਾਲ ਦੀ ਗੈਰ-ਕਾਨੂੰਨੀ ਡਿਜੀਟਲ ਗ੍ਰਿਫ਼ਤਾਰੀ ਦੇ ਸੰਬੰਧ 'ਚ ਕੋਲਕਾਤਾ ਤੋਂ ਸੋਹੇਲ ਅਖਤਰ ਉਰਫ...
Ad Position 24