12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਫ਼ਰੀਦਕੋਟ ਜ਼ਿਲ੍ਹੇ 'ਚ 249 ਉਮੀਦਵਾਰ ਚੋਣ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 20-05-2026
ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਚੋਣਾਂ ਵਿਚ ਕਾਗਜ਼ ਵਾਪਸੀ ਲੈਣ ਤੋਂ ਬਾਅਦ ਜ਼ਿਲ੍ਹਾ ਫ਼ਰੀਦਕੋਟ ਵਿਚ 249 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ ਵਿਚੋਂ ਵਾਰਡ ਨੰ: 20 ਤੋਂ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਹੈ | ਕੋਟਕਪੂਰਾ ਸ਼ਹਿਰ ਦੇ ਦੋ ਵਾਰਡਾਂ ਵਿਚ ਉਮੀਦਵਾਰ ਜੇਤੂ ਰਹੇ ਹਨ | ਜਦੋਂਕਿ ਜੈਤੋ ਦੇ 7 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਇਹ ਚੋਣ ਜਿੱਤ ਗਏ ਹਨ | ਜ਼ਿਲ੍ਹੇ ਵਿਚ ਫ਼ਰੀਦਕੋਟ ਸ਼ਹਿਰ 'ਚੋਂ ਅੱਜ 11 ਉਮੀਦਵਾਰਾਂ, ਜੈਤੋ ਤੋਂ 6 ਉਮੀਦਵਾਰਾਂ ਅਤੇ ਕੋਟਕਪੂਰਾ ਤੋਂ 14 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ | ਇਸੇ ਤਰ੍ਹਾਂ ਚੋਣ ਮੈਦਾਨ ਵਿਚ ਫ਼ਰੀਦਕੋਟ ਤੋਂ 105, ਜੈਤੋ ਤੋਂ 44 ਅਤੇ ਕੋਟਕਪੂਰਾ 100 ਉਮੀਦਵਾਰ ਚੋਣ ਮੈਦਾਨ 'ਚ ਆ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜੈਤੋ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 11 ਤੋਂ ਨਿਰਮਲਾ ਦੇਵੀ ਨਿਰਵਿਰੋਧ ਕੌਂਸਲਰ ਬਣੇ <br/> ਅਗਲੀ ਖ਼ਬਰ ਸ਼ੀਤਲ ਸਿੰਗਲਾ ਦੀ ਰਿੱਟ 'ਤੇ ਹਾਈਕੋਰਟ ਵਲੋਂ ਰੱਦ ਨਾਮਜ਼ਦਗੀ ਫ਼ਾਰਮਾਂ ਦੀ ਦੁਬਾਰਾ ਜਾਂਚ ਕਰਨ ਦੇ ਆਦੇਸ਼ <br/>
Ad Position 24