18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫ਼ਰੀਦਕੋਟ 'ਚ ਦਿਲਚਸਪ ਮੁਕਾਬਲਿਆਂ ਦਾ ਮਾਹੌਲ ਬਣਿਆ

Ad Position 21
No active advertisement
ਅਜੀਤ ਡੈਸਕ 26-05-2026
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਲਈ ਭਲਕੇ ਪੰਜਾਬ ਭਰ 'ਚ ਵੋਟਾਂ ਪਾਈਆਂ ਜਾ ਰਹੀਆਂ ਹਨ | ਫ਼ਰੀਦਕੋਟ ਸ਼ਹਿਰ ਅੰਦਰ ਵੀ ਚੋਣਾਂ ਦੀਆਂ ਸਰਗਰਮੀਆਂ ਸ਼ਾਂਤ ਮਾਹੌਲ 'ਚ ਚੱਲ ਰਹੀਆਂ ਹਨ | ਸ਼ਹਿਰ ਦੇ 25 ਵਾਰਡਾਂ ਵਿਚੋਂ ਵਾਰਡ ਨੰ: 20 ਤੋਂ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋ ਗਿਆ ਹੈ | ਜਦੋਂ ਕਿ 24 ਵਾਰਡਾਂ ਵਿਚ 105 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ | ਖੜ੍ਹੇ ਹੋਏ ਉਮੀਦਵਾਰਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਇਨ੍ਹਾਂ ਵਿਚੋਂ ਕਾਂਗਰਸ, ਆਪ, ਅਕਾਲੀ ਦਲ ਦੇ 24-24 ਉਮੀਦਵਾਰ ਤੇ ਭਾਜਪਾ ਦੇ 21 ਉਮੀਦਵਾਰ ਸ਼ਾਮਿਲ ਹਨ | ਇਨ੍ਹਾਂ ਚੋਣਾਂ ਵਿਚ ਇਸ ਵਾਰ ਜ਼ਿਆਦਾ ਚਮਕ ਦਮਕ ਦੇਖਣ ਨੂੰ ਨਹੀਂ ਮਿਲੀ | ਬੈਨਰ, ਝੰਡੀਆਂ ਅਤੇ ਸ਼ੋਰ ਸ਼ਰਾਬਾ ਵੀ ਸੀਮਤ ਰਿਹਾ | ਸਾਰੇ ਹੀ ਪਾਰਟੀਆਂ ਦੇ ਉਮੀਦਵਾਰ ਆਪਣੀ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ | ਇਨ੍ਹਾਂ ਚੋਣਾਂ ਵਿਚ ਉਮੀਦਵਾਰ ਆਪਣੇ ਸਮਰਥਕਾਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਰਾਹੀਂ ਹਰ ਤਰ੍ਹਾਂ ਦਾ ਵੋਟਾਂ 'ਤੇ ਪ੍ਰਭਾਵ ਪਾਉਣ ਲਈ ਆਪਣੀ ਸ਼ਕਤੀ ਲਗਾ ਰਹੇ ਹਨ | ਸ਼ਹਿਰ ਅੰਦਰ ਪੂਰੀ ਤਰ੍ਹਾਂ ਅਮਨ ਅਮਾਨ ਦਾ ਮਾਹੌਲ ਚੱਲ ਰਿਹਾ ਹੈ | ਇਸ ਵਾਰ ਸ਼ਰਾਬ ਪੀਣ ਦੇ ਸ਼ੌਕੀਨ ਵੋਟਰਾਂ ਨੂੰ ਉਨ੍ਹਾਂ ਦੀਆਂ ਉਮੀਦਾਂ 'ਤੇ ਜ਼ਿਆਦਾ ਬੂਰ ਨਹੀਂ ਪਿਆ | ਪੂਰੇ ਹੀ ਸ਼ਹਿਰ ਅੰਦਰ ਇਸ ਵਾਰ ਚਾਰ ਕੋਣੇ ਮੁਕਾਬਲੇ ਬਣੇ ਹੋਏ ਹਨ | ਇਨ੍ਹਾਂ ਚੋਣਾਂ ਪਾਰਦਰਸ਼ੀ ਅਤੇ ਪੁਰਅਮਨ ਢੰਗ ਨਾਲ ਕਰਵਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ | ਸ਼ਹਿਰ 'ਚ ਥਾਂ ਥਾਂ ਨਾਕਾਬੰਦੀ ਦੇ ਨਾਲ ਨਾਲ ਵੋਟਰਾਂ ਵਿਚ ਡਰ ਦਾ ਮਾਹੌਲ ਖਤਮ ਕਰਨ ਲਈ ਵੀ ਪੁਲਿਸ ਵਲੋਂ ਜ਼ਰੂਰੀ ਕਦਮ ਚੁੱਕੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਵਾਰਡ ਨੰਬਰ 13 ਤੋਂ ਉਮੀਦਵਾਰ ਅੰਜੂ ਭਟੇਜਾ ਦੇ ਹੱਕ 'ਚ ਵੋਟਾਂ ਮੰਗੀਆਂ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਸਕਾਊਟਸ, ਰੋਵਰਜ਼, ਗਾਈਡਸ ਅਤੇ ਰੇਂਜਰਜ਼ ਦਾ ਐਡਵੈਂਚਰ ਕੈਂਪ 'ਚ ਸ਼ਾਨਦਾਰ ਪ੍ਰਦਰਸ...
Ad Position 24