18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਾਜਪਾ ਆਗੂਆਂ ਨੇ ਵਾਰਡ ਨੰਬਰ 13 ਤੋਂ ਉਮੀਦਵਾਰ ਅੰਜੂ ਭਟੇਜਾ ਦੇ ਹੱਕ 'ਚ ਵੋਟਾਂ ਮੰਗੀਆਂ

Ad Position 21
No active advertisement
ਅਜੀਤ ਡੈਸਕ 26-05-2026
ਸ੍ਰੀ ਮੁਕਤਸਰ ਸਾਹਿਬ, 25 ਮਈ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਭਾਜਪਾ ਕਿਸਾਨ ਮੋਰਚੇ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ ਅਤੇ ਹੋਰ ਆਗੂਆਂ ਨੇ ਵਾਰਡ ਨੰਬਰ 13 ਤੋਂ ਭਾਜਪਾ ਉਮੀਦਵਾਰ ਅੰਜੂ ਭਟੇਜਾ ਦੇ ਹੱਕ ਵਿਚ ਘਰਾਂ ਵਿਚ ਜਾ ਕੇ ਮੀਟਿੰਗਾਂ ਕੀਤੀਆਂ ਅਤੇ ਵੋਟਰਾਂ ਨੂੰ ਅੰਜੂ ਭਟੇਜਾ ਦੇ ਹੱਕ ਵਿਚ ਪ੍ਰੇਰਿਆ | ਇਸ ਮੌਕੇ ਸੀਨੀਅਰ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੇ ਪਤੀ ਰਾਜ ਕੁਮਾਰ ਮੇਲੂ ਭਟੇਜਾ ਜਿੱਥੇ ਭਾਜਪਾ ਵਿਚ ਲੰਮੇ ਸਮੇਂ ਤੋਂ ਸਰਗਰਮ ਹਨ, ਉੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜ ਕੇ ਸਮਾਜ ਸੇਵਾ ਵਿਚ ਵੀ ਵੱਡਮੁੱਲਾ ਯੋਗਦਾਨ ਪਾ ਰਹੇ ਹਨ | ਅਜਿਹੇ ਪਰਿਵਾਰਾਂ ਦੇ ਉਮੀਦਵਾਰ ਨੂੰ ਨਗਰ ਕੌਂਸਲਰ ਬਣਾਉਣਾ ਵਾਰਡ ਦੇ ਹਿੱਤ ਵਿਚ ਹੈ | ਕਿਉਂਕਿ ਕੌਂਸਲਰ ਦੇ ਤੌਰ 'ਤੇ ਉਹ ਆਪਣੇ ਵਾਰਡ ਲਈ ਚੰਗਾ ਕੰਮ ਕਰ ਸਕਦੇ ਹਨ | ਇਸ ਮੌਕੇ ਐਡਵੋਕੇਟ ਅਰਮਾਨਜੋਤ ਸਿੰਘ ਬਰਾੜ, ਨਵੀਨ ਨਵੀ ਮੋਰਵਾਲ, ਬੌਬੀ ਭੰਗਚੜੀ, ਜਸਵਿੰਦਰ ਸਿੰਘ ਗੋਹਲਾ ਸਮੇਤ ਹੋਰ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਨਗਰ ਕੌਂਸਲ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵਲੋਂ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਕੁਝ ਘੰਟੇ ਬਾਕੀ ਰਹਿਣ ਕਰਕੇ ਚੋਣ ਸਰਗਰਮੀਆਂ ਪੂਰੀਆਂ ਤੇਜ਼ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ 4 ਸਾਲਾਂ ਦੇ ਵਿਕਾਸ ਕੰਮ ਦੂਸਰੀਆਂ ਸਰਕਾਰਾਂ ਦੇ 70 ਸਾਲਾਂ ਤੋਂ ਵੱਧ : ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਫ਼ਰੀਦਕੋਟ 'ਚ ਦਿਲਚਸਪ ਮੁਕਾਬਲਿਆਂ ਦਾ ਮਾਹੌਲ ਬਣਿਆ
Ad Position 24