29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮਲੋਟ ਵਿਖੇ ਯੂਥ ਕਾਂਗਰਸ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-06-2026
ਮਲੋਟ, 1 ਜੂਨ (ਪਾਟਿਲ)-ਮਲੋਟ ਸ਼ਹਿਰ ਦੇ ਝਾਂਬ ਗੈਸਟ ਹਾਊਸ ਵਿਖੇ ਯੂਥ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਆਜ਼ਾਦ ਬਹਾਦੁਰ (ਜ਼ੋਨਲ ਰਿਟਰਨਿੰਗ ਅਧਿਕਾਰੀ) ਯੂਥ ਕਾਂਗਰਸ ਇਲੈਕਸ਼ਨ ਅਥਾਰਟੀ ਵਜੋਂ ਪਹੁੰਚੇ | ਇਸ ਮੌਕੇ ਯੂਥ ਕਾਂਗਰਸ ਦੀ ਮੀਟਿੰਗ ਬਲਾਕ ਮਲੋਟ ਸ਼ਹਿਰੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਰਹਿਨੁਮਾਈ ਹੇਠ ਹੋਈ | ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਅੱਜ ਹਾਈਕਮਾਂਡ ਵਲੋਂ ਯੂਥ ਕਾਂਗਰਸ ਦੇ ਇਲੈਕਸ਼ਨ ਦੇ ਸੰਬੰਧ ਵਿਚ ਜ਼ੋਨਲ ਰਿਟਰਨਿੰਗ ਅਧਿਕਾਰੀ ਨੇ ਕਿਹਾ ਹੈ ਕਿ 3 ਤਾਰੀਕ ਤੱਕ ਜੋ ਉਮੀਦਵਾਰ ਚੋਣਾਂ ਵਿਚ ਹਿੱਸਾ ਲੈ ਰਹੇ ਹਨ, ਉਹ ਵੋਟਾਂ ਦੀ ਸੋਧ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਵੋਟਾਂ ਦੀ ਸੋਧ ਤੋਂ ਬਾਅਦ ਇਸ ਮਹੀਨੇ ਦੇ ਆਖ਼ਰ ਤੱਕ ਉਮੀਦਵਾਰਾਂ ਦੀ ਜਿੱਤ ਦਾ ਫ਼ੈਸਲਾ ਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਲਕੀਤ ਸਿੰਘ, ਅਰਮਾਨ ਭੁੱਲਰ, ਅਮਰਿੰਦਰ ਸਿੰਘ ਬੀਨੀ ਮਾਨ, ਨਵਦੀਪ ਸਿੰਘ, ਮਾਨਵ ਭੁੱਲਰ, ਅਨਮੋਲ ਸੰਧੂ, ਹਰਕੀਰਤ ਸਿੰਘ (ਹਲਕਾ ਸ੍ਰੀ ਮੁਕਤਸਰ ਸਾਹਿਬ) ਤੋਂ ਯੂਥ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੋਇਆਬੀਨ ਦੀ ਫ਼ਸਲ ਨੂੰ ਕੀੜੇ-ਮਕੌੜਿਆਂ ਤੋਂ ਕਿਵੇਂ ਬਚਾਈਏ? ਅਗਲੀ ਖ਼ਬਰ ਜਗਦੇਵ ਸਿੰਘ ਰਹੂੜਿਆਂਵਾਲੀ ਨੇ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
Ad Position 24