09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਾਂਗਰਸੀ ਵਰਕਰ 'ਤੇ ਝੂਠਾ ਪਰਚਾ ਕਰਨ ਖ਼ਿਲਾਫ਼ ਕਾਂਗਰਸੀ ਆਗੂਆਂ ਵਲੋਂ ਧਰਨਾ

Ad Position 21
No active advertisement
ਅਜੀਤ ਡੈਸਕ 09-06-2026
ਲੰਬੀ, 8 ਜੂਨ (ਮੇਵਾ ਸਿੰਘ)-ਹਲਕਾ ਲੰਬੀ ਦੇ ਕਾਂਗਰਸੀ ਵਰਕਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਵਲੋਂ ਪਿਛਲੇ ਦਿਨੀਂ ਟਾਂਡਾ ਦੇ ਕਾਂਗਰਸੀ ਵਰਕਰ ਅਰਸ਼ਦੀਪ ਸਿੰਘ 'ਤੇ ਆਮ ਆਦਮੀ ਪਾਰਟੀ ਵਲੋਂ ਝਾੜੂ ਖਿਲਾਰਣ 'ਤੇ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਰਾਣਾ ਬਲਜੀਤ ਸਿੰਘ ਚਹਿਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਕਿਸਾਨ ਸੈੱਲ) ਜੁਗਰਾਜ ਸਿੰਘ ਰੰਧਾਵਾ ਦੀ ਅਗਵਾਈ ਵਿਚ ਵਰਕਰਾਂ ਸਮੇਤ ਧਰਨਾ ਦਿੱਤਾ ਗਿਆ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬੋਲਦਿਆਂ ਰਾਣਾ ਬਲਜੀਤ ਸਿੰਘ ਚਹਿਲ ਨੇ ਕਿਹਾ ਕਿ ਇਹ ਸਰਕਾਰ ਦਾ ਸਰਾਸਰ ਧੱਕਾ ਹੈ ਕਿ ਕਿਸੇ 'ਤੇ ਵੀ ਕੋਈ ਵੀ ਦੋਸ਼ ਲਗਾ ਕੇ ਪਰਚਾ ਦਰਜ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਤੋਂ ਮੁਲਾਜ਼ਮ, ਵਪਾਰੀ, ਕਿਸਾਨ, ਮਜ਼ਦੂਰ ਹਰ ਵਰਗ ਦੁਖੀ ਹੈ, ਪਰ ਇਹ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਲੋਕਾਂ 'ਤੇ ਤਸ਼ੱਦਦ ਕਰ ਰਹੀ ਹੈ | ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਲੋਕਾਂ 'ਤੇ ਦਬਾਅ ਬਣਾਉਣ ਲਈ ਇਸ ਤਰ੍ਹਾਂ ਦੇ ਝੂਠੇ ਪਰਚੇ ਕਰ ਰਹੀ ਹੈ | ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਔਲਖ ਮੈਂਬਰ ਪੀ.ਪੀ.ਸੀ.ਸੀ., ਧਰਮਿੰਦਰ ਸਿੰਘ ਫ਼ੌਜੀ ਰਾਣੀ ਵਾਲਾ ਵਾਈਸ ਪ੍ਰਧਾਨ ਪੰਜਾਬ ਕਿਸਾਨ ਵਿੰਗ, ਰਣਜੀਤ ਸਿੰਘ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਅਤੁਲ ਕੰਡਾਰਾ ਜ਼ਿਲ੍ਹਾ ਵਾਈਸ ਚੇਅਰਮੈਨ ਐੱਸ.ਸੀ. ਸੈੱਲ, ਰਵੀ ਕੁਮਾਰ ਸੂਬਾ ਕੋਆਰਡੀਨੇਟਰ ਐੱਸ.ਸੀ. ਸੈੱਲ, ਵਰਿੰਦਰ ਸਿੰਘ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ, ਸੁਨੀਲ ਕੁਮਾਰ ਜ਼ਿਲ੍ਹਾ ਐੱਸ.ਸੀ. ਸੈੱਲ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਮਲੋਟ ਵਿਖੇ ਮੀਟਿੰਗ ਅਗਲੀ ਖ਼ਬਰ ਭਾਜਪਾ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਮੰਡਲ ਪ੍ਰਧਾਨ ਨਿਯੁਕਤ
Ad Position 24