09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਲਈ ਮਲੋਟ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 09-06-2026
ਮਲੋਟ, 8 ਜੂਨ (ਪਾਟਿਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ 2026 ਨੂੰ ਲੈ ਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ ਦੇ ਹੱਕ ਵਿਚ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ, ਅਧਿਆਪਕਾਂ ਤੇ ਸ਼ਹਿਰ ਦੇ ਲੋਕਾਂ ਨੇ ਭਾਗ ਲਿਆ | ਕਪਿਲ ਸ਼ਰਮਾ ਨੇ ਦੱਸਿਆ ਕਿ ਪਿਛਲੀ ਵਾਰ ਵੀ ਉਨ੍ਹਾਂ ਨੂੰ ਮਲੋਟ ਦੇ ਗ੍ਰੈਜੂਏਟਸ ਦੀਆਂ ਵੋਟਾਂ ਨੇ ਯੂਨੀਵਰਸਿਟੀ ਦੀ ਸੈਨੇਟ ਵਿਚ ਪਹੁੰਚਾਇਆ ਸੀ ਤੇ ਉਹੀ ਆਸ ਲੈ ਕੇ ਇਕ ਵਾਰ ਫ਼ਿਰ ਮਲੋਟ ਦੀ ਪਵਿੱਤਰ ਧਰਤੀ 'ਤੇ ਆਏ ਹਨ | ਉਨ੍ਹਾਂ ਕਿਹਾ ਕਿ ਉਹ ਸ੍ਰੀ ਆਰ.ਡੀ. ਬਾਂਸਲ ਦਾ ਸੁਪਨਾ ਜੋ ਕਿ ਜ਼ਿਲ੍ਹੇ ਵਿਚ ਯੂਨੀਵਰਸਿਟੀ ਦਾ ਸ਼ਾਨਦਾਰ ਰਿਜਨਲ ਸੈਂਟਰ ਸੀ, ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ ਜੋ ਕਿ ਬੜੀ ਜਲਦੀ ਪੂਰਾ ਹੋ ਜਾਵੇਗਾ ਜਿੱਥੇ ਨਵੇਂ ਨਵੇਂ ਕੋਰਸ ਆਉਣ ਦੀ ਵੀ ਆਸ ਹੈ | ਮੀਟਿੰਗ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਸਿੰਘ ਬਰਾੜ, ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਤੋਂ ਸੁਰਿੰਦਰ ਸਿੰਘ ਗਿੱਲ, ਅਧਿਆਪਕ ਆਗੂ ਬਲਦੇਵ ਸਿੰਘ ਸਾਹੀਵਾਲ, ਵਿਕਰਮਜੀਤ ਸਿੰਘ, ਅਕਾਲੀ ਆਗੂ ਰਣਜੋਧ ਸਿੰਘ ਲੰਬੀ, ਸ਼ਾਲੂ ਕਮਰਾ, ਨਰੇਸ਼ ਰਜਲੀਵਾਲ, ਬੀ.ਐੱਡ. ਫਰੰਟ ਤੋਂ ਪਰਖਜੀਤ ਸਿੰਘ, ਤਰਮਿੰਦਰਪਾਲ ਸਿੰਘ ਅਤੇ ਡੀ.ਪੀ., ਪੀ.ਟੀ.ਯੂਨੀਅਨ ਤੋਂ ਨਪਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ, ਅਧਿਆਪਕ ਅਤੇ ਹੋਰ ਗ੍ਰੈਜੂਏਟਸ ਕਪਿਲ ਸ਼ਰਮਾ ਦੇ ਹੱਕ ਵਿਚ ਪਿਛਲੇ ਵਾਰ ਤੋਂ ਵੀ ਜ਼ਿਆਦਾ ਸਮਰਥਨ ਦੇਣਗੇ | ਇਸ ਮੌਕੇ ਪਿ੍ੰਸੀਪਲ ਗੁਰਬਿੰਦਰ ਸਿੰਘ ਮਠਾੜੂ, ਲੈਕਚਰਾਰ ਹਰਿਭਜਨ ਪਿ੍ਯਦਰਸ਼ੀ, ਬੀ.ਪੀ.ਈ.ਓ. ਜਗਦੀਪ ਸਿੰਘ, ਰਾਜਦਵਿੰਦਰ ਸਿੰਘ, ਪਵਨ ਬਾਘਲਾ, ਰਾਜੇਸ਼ ਗਰੋਵਰ , ਰਾਕੇਸ਼ ਗਰਗ, ਰਾਜੇਸ਼ ਮਦਾਨ, ਜਗਸੀਰ ਧਵਨ, ਹਰਵਿੰਦਰ ਖਲਾਰਾ, ਕੀਮਤ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਕਰਵਾਇਆ <br/> ਅਗਲੀ ਖ਼ਬਰ ਕਾਂਗਰਸੀ ਵਰਕਰ 'ਤੇ ਝੂਠਾ ਪਰਚਾ ਕਰਨ ਖ਼ਿਲਾਫ਼ ਕਾਂਗਰਸੀ ਆਗੂਆਂ ਵਲੋਂ ਧਰਨਾ
Ad Position 24