08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸ੍ਰੀ ਮੁਕਤਸਰ ਸਾਹਿਬ ਨੂੰ ਸੀਵਰੇਜ ਅਤੇ ਸੜਕੀ ਸਮੱਸਿਆਵਾਂ ਤੋਂ ਮੁਕਤ ਕਰਨ ਦੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਸ੍ਰੀ ਮੁਕਤਸਰ ਸਾਹਿਬ, 9 ਜੂਨ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਕਰੀਬ 6 ਮਹੀਨਿਆਂ ਤੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਤੇ ਗਲੀਆਂ ਦੀ ਕੀਤੀ ਪੁੱਟਾਖੋਹੀ ਤੋਂ ਬਾਅਦ ਉਨ੍ਹਾਂ ਨੂੰ ਚਾਲੂ ਨਾ ਕਰਨ ਤੋਂ ਦੁਖੀ ਸ਼ਹਿਰ ਵਾਸੀਆਂ ਦਾ ਵਫ਼ਦ ਕੇਵਲ ਗਰਗ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵਿਭਾਗ ਨੂੰ ਮਿਲਿਆ | ਇਸ ਮੌਕੇ ਐੱਸ.ਡੀ.ਓ. ਜਗਮੋਹਨ ਸਿੰਘ, ਰਵਿੰਦਰਜੀਤ ਸਿੰਘ ਬੇਦੀ, ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਵਫ਼ਦ ਵਿਚ ਸ਼ਾਮਿਲ ਜਸਵੰਤ ਸਿੰਘ, ਗੋਬਿੰਦ ਸਿੰਘ ਦਾਬੜਾ, ਗਗਨਦੀਪ ਗੋਇਲ, ਕਿ੍ਸ਼ਨ ਦੂਮੜਾ, ਬਲਜੀਤ ਸਿੰਘ ਅਰੋੜਾ, ਕੇ.ਐੱਸ. ਮੁਕਸਰੀ ਅਤੇ ਗੁਰਸੇਵਕ ਸਿੰਘ ਪ੍ਰੀਤ ਹੋਰਾਂ ਨੇ ਦੱਸਿਆ ਕਿ ਅਬੋਹਰ-ਭਾਗਸਰ ਰੋਡ ਖੇਤਰ ਵਿਚ ਜੋ ਸੀਵਰੇਜ ਪੈਣਾ ਹੈ, ਉਹ ਲੰਮੇ ਸਮੇਂ ਤੋਂ ਅਧੂਰਾ ਪਿਆ ਹੈ | ਜਿਨ੍ਹਾਂ ਕੁ ਪਾਇਆ ਹੈ, ਉਸ ਦਾ ਮਲਬਾ ਸੜਕ ਉਪਰ ਖਿੰਡਿਆ ਹੈ, ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਇਸੇ ਤਰ੍ਹਾਂ ਨਾਕਾ ਨੰਬਰ ਦੋ ਪਿਛਲੇ ਤਿੰਨ ਮਹੀਨਿਆਂ ਤੋਂ ਪੁੱਟਿਆ ਪਿਆ ਹੈ | ਬੱਸ ਅੱਡੇ ਕੋਲ ਸੀਵਰੇਜ ਪੁੱਟਣ ਵੇਲੇ ਸੜਕ ਦਾ ਮਲਬਾ-ਪੱਥਰ ਉੱਥੇ ਹੀ ਪਏ ਹਨ, ਜਿਸ ਕਰਕੇ ਸੜਕ ਬੰਦ ਹੋ ਗਈ ਹੈ | ਫਾਟਕੋਂ ਪਾਰ ਦੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਬੂੜਾ ਗੁੱਜਰ ਰੋਡ 'ਤੇ ਸੀਵਰੇਜ ਦਾ ਪਾਣੀ ਕੱਢਣ ਵਾਸਤੇ ਜੋ ਆਰਜ਼ੀ ਮੋਟਰ ਲਾਈ ਹੈ, ਉਸ ਨੂੰ ਹਟਾ ਕੇ ਸਥਾਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਥੇ ਅੰਡਰਬਿ੍ਜ ਬਣ ਸਕੇ | ਇਸੇ ਤਰ੍ਹਾਂ ਪਾਣੀ ਤੇ ਸੀਵਰੇਜ ਦੇ ਬਿੱਲ ਭਰਨ ਵਾਲੀਆਂ ਖਿੜਕੀਆਂ ਕੋਲੇ ਫ਼ਰਸ਼ ਲਗਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ | ਜਲਘਰ ਦੀਆਂ ਡਿੱਗੀਆਂ ਦੇ ਦੁਆਲੇ ਬਣਾਏ ਫੁੱਟਪਾਥ ਦਾ ਬਾਰਿਸ਼ ਵਾਲਾ ਪਾਣੀ ਡਿੱਗੀਆਂ ਵਿਚ ਪਾਉਣ ਤੋਂ ਰੋਕਿਆ ਜਾਵੇ | ਹਰ ਵਿਕਾਸ ਕੰਮ ਦਾ ਜਨਤਕ ਸੂਚਨਾ ਬੋਰਡ ਲਾਇਆ ਜਾਵੇ | ਵਫ਼ਦ ਨੇ ਦੱਸਿਆ ਕਿ ਉਹ ਜਲਦੀ ਹੀ ਡਿਪਟੀ ਕਮਿਸ਼ਨਰ ਕੋਲ ਵੀ ਇਹ ਮੁੱਦੇ ਉਠਾਉਣਗੇ | ਇਸ ਮੌਕੇ ਐਕਸੀਅਨ ਕੇਵਲ ਵਰਗ ਨੇ ਦੱਸਿਆ ਕਿ ਭਾਗਸਰ ਰੋਡ ਦੇ ਸੀਵਰੇਜ ਦੀ ਡਰਾਇੰਗ ਆਉਣ ਵਾਲੀ ਰਹਿੰਦੀ ਹੈ, ਜਲਦੀ ਹੀ ਮੰਗਵਾ ਕੇ ਕੰਮ ਸ਼ੁਰੂ ਕਰਵਾ ਦਿਆਂਗੇ | ਇਸੇ ਤਰ੍ਹਾਂ ਨਾਕਾ ਨੰਬਰ 2 ਦਾ ਰਹਿੰਦਾ ਕੰਮ ਅਤੇ ਅਬੋਹਰ ਰੋਡ ਦਾ ਮਲਬਾ ਦੋ-ਤਿੰਨ ਦਿਨਾਂ ਵਿਚ ਹੀ ਸਮੇਟ ਦਿੱਤਾ ਜਾਵੇਗਾ | ਉਨ੍ਹਾਂ ਬਿੱਲ ਖਿੜਕੀ ਸ਼ਾਨਦਾਰ ਬਣਾਉਣ, ਸੂਚਨਾ ਬੋਰਡ ਲਾਉਣ ਅਤੇ ਫੁੱਟਪਾਥ ਦਾ ਪਾਣੀ ਡਿੱਗੀਆਂ ਵਿਚ ਨਾ ਪਾਏ ਜਾਣ ਦੇ ਆਦੇਸ਼ ਤੁਰੰਤ ਜਾਰੀ ਕਰਦਿਆਂ ਕਿਹਾ ਕਿ ਬਾਕੀ ਮਸਲੇ ਵੀ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਨਿਰੋਲ ਸੇਵਾ ਆਰਗੇਨਾਈਜ਼ੇਸ਼ਨ ਵਲੋਂ ਸੰਗਤਾਂ ਨੂੰ ਗੁਟਕਾ ਸਾਹਿਬ ਦਿੱਤੇ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
Ad Position 24