08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਿਰੋਲ ਸੇਵਾ ਆਰਗੇਨਾਈਜ਼ੇਸ਼ਨ ਵਲੋਂ ਸੰਗਤਾਂ ਨੂੰ ਗੁਟਕਾ ਸਾਹਿਬ ਦਿੱਤੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਦੋਦਾ, 9 ਜੂਨ (ਰਵੀਪਾਲ)-ਗੁਰਬਾਣੀ ਨਾਲ ਜੋੜਣ ਲਈ ਦੋਦਾ ਵਿਖੇ ਚੱਲ ਰਹੇ ਕੈਂਪ ਦੌਰਾਨ ਨਿਰੋਲ ਸੇਵਾ ਆਰਗੇਨਾਈਜਸ਼ਨ ਧੂਲਕੋਟ (ਸ੍ਰੀ ਮੁਕਤਸਰ ਸਾਹਿਬ) ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਕਾਲਾ ਸੋਢੀ ਦੀ ਅਗਵਾਈ 'ਚ ਗੱਤਕਾ ਟੀਮ ਤੇ ਸਿੱਖ ਸੰਗਤਾਂ ਨੂੰ ਗੁਟਕਾ ਸਾਹਿਬ ਦਿੱਤੇ ਗਏ | ਡਾ. ਜਗਦੀਪ ਸਿੰਘ ਸੋਢੀ ਨੇ ਦੱਸਿਆ ਕਿ ਇਸ ਵਾਰ ਸੰਸਥਾ ਦੇ ਸਹਿਯੋਗ ਨਾਲ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਗੁਰਬਾਣੀ ਨਾਲ ਜੋੜਣ ਲਈ ਵਿਦਿਅਰਥੀਆਂ ਦੇ ਮੁਕਾਬਲੇ ਕਰਵਾ ਕੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਦਾ ਵਿਖੇ ਪਿੰਡ ਵਾਸੀਆਂ ਵਲੋਂ ਗੱਤਕਾ ਟੀਮ ਦੀ ਸਿਖਲਾਈ ਤੇ ਸ਼ੁੱਧ ਬਾਣੀ ਸਿਖਾਉਣ ਲਈ ਕੈਂਪ ਚੱਲ ਰਿਹਾ ਹੈ, ਜਿਸ 'ਚ ਆਰਗੇਨਾਈਜੇਸ਼ਨ ਵਲੋਂ ਵੀ ਉਪਰਾਲਾ ਕਰਦੇ ਹੋਏ ਗੁਟਕਾ ਸਾਹਿਬ ਭੇਟ ਕੀਤੇ ਗਏ, ਤਾਂ ਜੋ ਵਿਦਿਆਰਥੀ ਨਿੱਤਨੇਮ ਕਰਕੇ ਬਾਣੀ ਨਾਲ ਜੁੜੇ ਰਹਿਣ | ਉਨ੍ਹਾਂ ਦੱਸਿਆਂ ਕਿ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਵੀ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ | ਇਸ ਮੌਕੇ ਸਮੂਹ ਸੰਗਤਾਂ ਨੇ ਨਿਰੋਲ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਮੈਡੀਕਲ ਸੇਵਾਵਾਂ ਹੋਰ ਮਜ਼ਬੂਤ ਕਰਨ ਲਈ ਮਾਹਿਰ ਡਾਕਟਰਾਂ ਦੀ ਨਿਯੁਕਤੀ <br/> ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਨੂੰ ਸੀਵਰੇਜ ਅਤੇ ਸੜਕੀ ਸਮੱਸਿਆਵਾਂ ਤੋਂ ਮੁਕਤ ਕਰਨ ਦੀ ਮੰਗ <br/>
Ad Position 24