ਕੋਟਕਪੂਰਾ, 14 ਜੂਨ (ਮੋਹਰ ਸਿੰਘ ਗਿੱਲ)-’ਸ਼੍ਰੋਮਣੀ ਅਕਾਲੀ ਦਲ ਵਲੋਂ ਰਣਜੀਤ ਸਿੰਘ ਠਾੜ੍ਹਾ ਨੂੰ ਵਿਧਾਨ ਸਭਾ ਹਲਕਾ ਕੋਟਕਪੂਰਾ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਆਪਣੀ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਦੇ ਸੂਬਾਈ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਯਕੀਨ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ। ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਯੂਥ ਆਗੂ ਅਨੂਪ੍ਰਤਾਪ ਸਿੰਘ ਬਰਾੜ, ਸਾਬਕਾ ਸਰਪੰਚ ਸਰਬਜੀਤ ਸਿੰਘ ਠਾੜ੍ਹਾ, ਜਸਕਰਨ ਸਿੰਘ, ਬੋਹੜ ਸਿੰਘ, ਗੁਰਪ੍ਰੀਤ ਸਿੰਘ, ਸਾਬਕਾ ਸਰਪੰਚ ਜਤਿੰਦਰ ਸਿੰਘ ਸ਼ਨੀ ਮੌੜ, ਗੁਰਪਿਆਰ ਸਿੰਘ ਢੀਮਾਂ ਵਾਲੀ, ਯੂਥ ਆਗੂ ਜਗਸੀਰ ਸਿੰਘ ਸੀਰਾ, ਜਸਵੀਰ ਸਿੰਘ ਢਿੱਲੋਂ, ਹੈਪੀ ਬਰਾੜ ਖਾਰਾ, ਹੈਪੀ ਬਰਾੜ ਚੱਕ ਕਲਿਆਣ, ਗੁਰਮੁਖ ਸਿੰਘ ਭੁੱਲਰ, ਜਸਪਾਲ ਸਿੰਘ ਮੌੜ ਸਾਬਕਾ ਚੇਅਰਮੈਨ, ਅਮਨ ਸੰਧੂ ਸਿੱਖਾਂ ਵਾਲਾ, ਸੁਰਜੀਤ ਜ਼ੈਲਦਾਰ, ਲਾਲਜੀਤ ਸਿੰਘ ਢਿੱਲੋਂ ਨੰਬਰਦਾਰ ਦੇਵੀ ਵਾਲਾ, ਕੇਵਲ ਸਿੰਘ ਸਹੋਤਾ, ਰਣਜੀਤ ਸਿੰਘ ਸਿੱਧੂ ਨੇ ਰਣਜੀਤ ਸਿੰਘ ਠਾੜ੍ਹਾ ਨੂੰ ਵਧਾਈ ਦਿੱਤੀ ਹੈ।
ਰਣਜੀਤ ਸਿੰਘ ਠਾੜ੍ਹਾ ਯੂਥ ਦੇ ਪ੍ਰਧਾਨ ਨਿਯੁਕਤ
ਅਜੀਤ ਡੈਸਕ
15-06-2026