03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਹਲਕਾ ਜੈਤੋ ’ਚ ਕਾਂਗਰਸ ਪਾਰਟੀ ਦੇ ਇਕ ਤੋਂ ਵੱਧ ਉਮੀਦਵਾਰ ਟਿਕਟ ਦੇ ਚਾਹਵਾਨ, ਵਰਕਰ ਦੁਚਿੱਤੀ ’ਚ

Ad Position 21
No active advertisement
ਅਜੀਤ ਡੈਸਕ 21-06-2026
ਬਾਜਾਖਾਨਾ, 20 ਜੂਨ (ਜੀਵਨ ਗਰਗ)-ਵਿਧਾਨ ਸਭਾ ਹਲਕਾ ਜੈਤੋ ‘ਚ ਕਾਂਗਰਸ ਪਾਰਟੀ ਦੇ ਟਿਕਟ ਦੇ ਚਾਹਵਾਨਾਂ ‘ਚ ਦਰਸ਼ਨ ਸਿੰਘ ਢਿੱਲਵਾਂ, ਮਾ. ਬਲਦੇਵ ਸਿੰਘ, ਜਾਵੇਦ ਅਖਤਰ, ਪ੍ਰਕਾਸ਼ ਸਿੰਘ ਭੱਟੀ, ਦਰਸ਼ਨ ਸਿੰਘ ਸਹੋਤਾ, ਲਵਲੀ ਭੱਟੀ, ਐਡਵੋਕੇਟ ਅਵਤਾਰ ਸਿੰਘ ਸੰਧਵਾਂ ਆਦਿ ਨਾਮ ਸ਼ਾਮਿਲ ਹਨ। ਜੇਕਰ ਗੱਲ ਕਰੀਏ ਤਾਂ ਦਰਸ਼ਨ ਸਿੰਘ ਢਿੱਲਵਾਂ 2022 ‘ਚ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ। ਭਾਵੇਂ ਉਹ ਇਸ ‘ਚ ਸਫ਼ਲ ਨਹੀਂ ਹੋਏ ਪ੍ਰੰਤੂ ਇਸ ਦੇ ਬਾਵਜੂਦ ਉਹ ਲਗਾਤਾਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਆਪਣਾ ਰਾਬਤਾ ਰੱਖ ਰਹੇ ਹਨ। ਮਾ. ਬਲਦੇਵ ਸਿੰਘ ਜਿਹੜੇ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਜੈਤੋ ਦੀ 2017 ‘ਚ ਨੁਮਾਇਦੀ ਕਰ ਚੁੱਕੇ ਹਨ ਉਸ ਤੋਂ ਬਾਅਦ ਉਹ ਆਮ ਆਦਮੀ ਨੂੰ ਛੱਡ ਕਾਂਗਰਸ ‘ਚ ਸ਼ਾਮਿਲ ਹੋ ਗਏ ਸਨ। ਹੁਣ ਉਹ ਵੀ ਵਿਧਾਨ ਸਭਾ ਹਲਕਾ ਜੈਤੋ ਤੋਂ ਟਿਕਟ ਦੀ ਦਾਅਵੇਦਾਰੀ ਜਿਤਾ ਰਹੇ ਹਨ। ਪ੍ਰਕਾਸ਼ ਸਿੰਘ ਭੱਟੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ 2012 ਤੋਂ 2017 ਤੱਕ ਜੈਤੋ ਹਲਕੇ ਦੇ ਇੰਚਾਰਜ ਰਹੇ ਹਨ। ਹੁਣ ਉਹ ਵੀ ਅਕਾਲੀ ਦਲ ਨੂੰ ਛੱਡ ਮੁੜ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਉਹ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਦੀ ਟਿਕਟ ਦੇ ਚਾਹਵਾਨ ਹਨ। ਇਸ ਬਾਅਦ ਮੁਹੰਮਦ ਸਦੀਕ ਵੀ ਪਿਛਲੇ ਪੰਜ ਸਾਲ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਰਹੇ ਤੇ ਹੁਣ ਉਹ ਆਪਣੀ ਲੜਕੀ ਜਾਵੇਦ ਅਖਤਰ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਦਰਸ਼ਨ ਸਿੰਘ ਸਹੋਤਾ, ਲਵਲੀ ਭੱਟੀ, ਐਡਵੋਕੇਟ ਅਵਤਾਰ ਸਿੰਘ ਸੰਧਵਾਂ ਆਦਿ ਵੀ ਕਾਂਗਰਸ ਦੀ ਟਿਕਟ ਦੇ ਚਾਹਵਾਨ ਦੱਸੇ ਜਾਂਦੇ ਹਨ ਪ੍ਰੰਤੂ ਚੋਣਾਂ ਨੇੜੇ ਆਉਣ ‘ਤੇ ਕਾਂਗਰਸ ਦੀ ਉਮੀਦਵਾਰੀ ਦਾ ਉਠ ਕਿਸ ਕਰਵਟ ਬੈਠੇਗਾ ਇਹ ਸਮਾਂ ਆਉਣ ‘ਤੇ ਪਤਾ ਲੱਗੇਗਾ ਪ੍ਰੰਤੂ ਹੁਣ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦੀ ਮੰਗ ਹੈ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਆਪਣੇ ਇਕ ਉਮੀਦਵਾਰ ਤਾਂ ਐਲਾਨ ਕਰੇ ਤਾਂ ਕਿ ਵਰਕਰ ਦੀ ਦੁਵਿਧਾ ਖਤਮ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 2 ਲੱਖ ਰੁਪਏ ਦੀ ਚੋਰੀ ਦੇ ਮਾਮਲੇ ’ਚ 24 ਘੰਟਿਆਂ ਅੰਦਰ 3 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਇਕਾਈ ਪਿੰਡ ਬੁੱਟਰ ਬਖੂਹਾ ਦਾ ਗਠਨ
Ad Position 24
No active advertisement