ਜੀ.ਐੱਨ.ਡੀ. ਪਬਲਿਕ ਸਕੂਲ ਫਤਿਹਪੁਰ ਮਨੀਆਂ ਵਿਖੇ ਬੂਟੇ ਲਗਾਏ
ਲੰਬੀ, 1 ਅਗਸਤ (ਨਿੱਜੀ ਪੱਤਰ ਪ੍ਰੇਰਕ)-ਜੀ. ਐੱਨ.
ਲੰਬੀ, 1 ਅਗਸਤ (ਨਿੱਜੀ ਪੱਤਰ ਪ੍ਰੇਰਕ)-ਜੀ.ਐੱਨ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਲੋਂ ਸਕੂਲ ਵਿਚ ਛਾਂਦਾਰ ਤੇ ਫੁੱਲਦਾਰ ਬੂਟੇ ਲਗਾ ਕੇ ਵਣ ਮਹਾਂਉਤਸਵ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਰੋਜ਼ਾਨਾ ‘ਅਜੀਤ’ ਦੇ ਬਲਾਕ ਲੰਬੀ ਤੋਂ ਪ੍ਰਤੀਨਿਧ ਮੇਵਾ ਸਿੰਘ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਸੰਦੂ ਵਲੋਂ ਪ੍ਰੋਗਰਾਮ ਦੀ ਆਰੰਭਤਾ ਬੂਟੇ ਲਗਾ ਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਲਾਸ ਵਾਈਜ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਦਾ ਪ੍ਰਣ ਵੀ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਵਾਤਾਵਰਨ ਦੀ ਸੰਭਾਲ ਪ੍ਰਤੀ ਭਾਸ਼ਣ, ਗੀਤ, ਕਵਿਤਾਂ ਤੇ ਸਕਿੱਟਾਂ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਇਲਾਵਾ ਵਾਤਾਵਰਨ ਨਾਲ ਸੰਬੰਧਿਤ ਪੇਂਟਿੰਗ ਮੁਕਾਬਲੇ ਵੀ ਕਰਵਾਏ, ਜਿਸ ਵਿਚ ਬੱਚਿਆਂ ਨੇ ਬਾ-ਕਮਾਲ ਪੇਂਟਿੰਗ ਕੀਤੀ। ਸਕੂਲ ਕਮੇਟੀ ਦੇ ਚੇਅਰਮੈਨ ਪ੍ਰਤਾਪ ਸੰਦੂ ਨੇ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਆਪਣੇ ਜਨਮ ਦਿਨ ਮੌਕੇ ਇਕ ਬੂਟਾ ਲਗਾਉਣ ਲਈ ਪੇ੍ਰਰਿਤ ਕੀਤਾ। ਪ੍ਰੋਗਰਾਮ ਦੇ ਆਖ਼ਰ ਵਿਚ ਪ੍ਰਿੰਸੀਪਲ ਪਰਦੀਪ ਸੰਦੂ ਨੇ ਧੰਨਵਾਦ ਕੀਤਾ। ਇਸ ਮੌਕੇ ਰਜਵੰਤ ਕੌਰ, ਬਿਮਲ ਭਠੇਜਾ, ਪਲਵਿੰਦਰ ਕੌਰ, ਰੋਹਿਤ ਬੱਠਲਾ, ਹਰਫੂਲ ਸਿੰਘ, ਵਕੀਲ ਸਿੰਘ, ਗੁਰਵਿੰਦਰ ਕੌਰ, ਜੋਤਬੀਰ ਕੌਰ, ਸੰਦੀਪਪਾਲ ਕੌਰ ਤੋਂ ਇਲਾਵਾ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ।