ਜੈਤੋ, 3 ਜੁਲਾਈ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਰੋੜੀਕਪੂਰਾ ਦੇ ਮੁਹੱਲਾ ਕਲੀਨਿਕ ਵਿਖੇ ਡਾਕਟਰ ਲਵੀ ਅਗਰਵਾਲ (ਐਮ.ਡੀ. ਮੈਡੀਕਲ) ਵਲੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਗਿਆ। ਉਨ੍ਹਾਂ ਦੇ ਅਹੁਦਾ ਸੰਭਾਲਣ ਨਾਲ ਇਲਾਕੇ ਦੇ ਲੋਕਾਂ ਨੂੰ ਹੋਰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮਿਲਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ। ਇਸ ਮੌਕੇ ਹਸਪਤਾਲ ਸਟਾਫ਼ ਅਤੇ ਪਿੰਡ ਦੇ ਪਤਵੰਤੇ ਵਿਅਕਤੀਆਂ ਵਲੋਂ ਡਾ. ਅਗਰਵਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜਿਸ ਦੌਰਾਨ ਹਸਪਤਾਲ ਸਟਾਫ਼ ਵਿਚ ਰਵਿੰਦਰ ਸਿੰਘ (ਫਾਰਮਾਸਿਸਟ), ਯਾਦਵਿੰਦਰ ਸਿੰਘ (ਮਲਟੀਪਰਪਜ਼ ਹੈਲਥ ਵਰਕਰ), ਕਿਰਪਾਲ ਸਿੰਘ (ਸੀ.ਐਚ.ਓ.), ਕਿਰਨਦੀਪ ਕੌਰ (ਏ.ਐਨ.ਐਮ.), ਕੁਲਵੰਤ ਕੌਰ, ਸਿੰਦਰਪਾਲ ਕੌਰ ਅਤੇ ਸੁਖਦੀਪ ਕੌਰ ਮੌਜੂਦ ਸਨ। ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਵਿਅਕਤੀਆਂ ਵਿਚ ਸਰਪੰਚ ਜਸਪਾਲ ਸਿੰਘ ਨੰਬਰਦਾਰ, ਮੇਜਰ ਸਿੰਘ ਗਿਆਨੀ, ਡਾਕਟਰ ਸਤਿੰਦਰ ਸਿੰਘ, ਸਮਾਜ ਸੇਵੀ ਸ਼ਮਿੰਦਰ ਸਿੰਘ ਸੋਮੀ ਅਰੋੜਾ, ਪੰਚਾਇਤ ਮੈਂਬਰ ਜਸਵੰਤ ਸਿੰਘ ਬਿੱਟੂ, ਬਲਤੇਜ ਸਿੰਘ ਅਤੇ ਸੁਖਦਰਸ਼ਨ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਰਹੇ। ਹਾਜ਼ਰ ਸ਼ਖ਼ਸੀਅਤਾਂ ਨੇ ਆਸ ਜਤਾਈ ਕਿ ਡਾ. ਲਵੀ ਅਗਰਵਾਲ ਦੀ ਸੇਵਾ ਅਤੇ ਤਜਰਬੇ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਲਾਭ ਮਿਲੇਗਾ।